ਪਲਕ ਗਲਹੋਤਰਾ ਤੇ ਨਵਦੀਪ ਕੌਰ ਦੀ ਸ਼ੂਟਿੰਗ ਟੀਮ ’ਚ ਹੋਈ ਚੋਣ
ਪਲਕ ਗਲਹੋਤਰਾ ਅਤੇ ਨਵਦੀਪ ਕੌਰ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੂਟਿੰਗ ਟੀਮ ਵਿਚ ਚੋਣ ਹੋਈ
Publish Date: Sat, 31 Jan 2026 05:56 PM (IST)
Updated Date: Sun, 01 Feb 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਡੀਏਵੀ ਕਾਲਜ ਬਠਿੰਡਾ ਦੀਆਂ ਦੋ ਖਿਡਾਰਨਾਂ ਪਲਕ ਗਲਹੋਤਰਾ ਬੀਏ ਭਾਗ ਤੀਜਾ ਤੇ ਨਵਦੀਪ ਕੌਰ ਐਮਐਸਸੀ ਕੈਮਿਸਟਰੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੂਟਿੰਗ ਟੀਮ ਵਿਚ ਚੋਣ ਹੋਈ ਹੈ। ਆਲ ਇੰਡੀਆ ਅੰਤਰ ’ਵਰਸਿਟੀ ਟੂਰਨਾਮੈਂਟ ਐਸਵੀਐਸਯੂ, ਮੇਰਠ ’ਚ 4 ਫਰਵਰੀ ਤਕ ਹੋਣਗੇ। ਡੀਏਵੀ ਕਾਲਜ ਬਠਿੰਡਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਦੋਵੇਂ ਖਿਡਾਰਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਖੇਡਣਗੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਨੂੰ ਵਿਭਾਗ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਖਿਡਾਰੀਆਂ ਦੇ ਮਾਰਗ ਦਰਸ਼ਨ ਕਰਨ ਲਈ ਪ੍ਰਸ਼ੰਸਾ ਕੀਤੀ।