ਬੱਚਿਆਂ ਨੇ ਪਲਾਸਟਿਕ ਮੁਕਤ ਤੇ ਪ੍ਰਦੂਸ਼ਣ ਕੰਟਰੋਲ ਲਈ ਕੀਤਾ ਜਾਗਰੂਕ
ਬੱਚਿਆਂ ਨੇ ਪਲਾਸਟਿਕ ਮੁਕਤ ਅਤੇ ਪ੍ਰਦੂਸ਼ਣ ਕੰਟਰੋਲ ਲਈ ਕੀਤਾ ਜਾਗਰੂਕ
Publish Date: Sat, 31 Jan 2026 05:54 PM (IST)
Updated Date: Sun, 01 Feb 2026 04:08 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵਿਚ ਇਕ ਈਕੋ-ਫ੍ਰੈਂਡਲੀ ਐਗਜ਼ੀਬਿਸ਼ਨ ਲਗਾਈ ਗਈ। ਇਸਦਾ ਮੁੱਖ ਉਦੇਸ਼ ਬੱਚਿਆਂ ਨੂੰ ਪਲਾਸਟਿਕ ਮੁਕਤ ਜੀਵਨ, ਪ੍ਰਦੂਸ਼ਣ ਕੰਟਰੋਲ ਅਤੇ ਸਿਹਤ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਸੀ। ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਮਾਸਟਰ ਮਹਿੰਦਰ ਪਾਲ ਅਤੇ ਲੈਕਚਰਾਰ ਸੋਹਣ ਸਿੰਘ ਦੀ ਅਗਵਾਈ ’ਚ ਬੱਚਿਆਂ ਨੇ ਵੈਸਟ ਮਟੀਰੀਅਲ ਨਾਲ ਬਣਾਈਆਂ ਵਸਤੂਆਂ ਅਤੇ ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮਮਤਾ ਖੁਰਾਣਾ ਸੇਠੀ, ਪ੍ਰਿੰਸੀਪਲ ਰਾਜੀਵ ਕੁਮਾਰ, ਡਾ. ਸੰਜੀਵ ਨਾਗਪਾਲ (ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ) ਤੇ ਜ਼ਿਲ੍ਹਾ ਰਿਸੋਰਸ ਪਰਸਨ, ਮਾਨਵ ਨਾਗਪਾਲ ਨੇ ਮਾਡਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਬੱਚਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਦੂਸ਼ਣ ਮੁਕਤ ਜੀਵਨ ਅਤੇ ਸਿਹਤਮੰਦ ਵਾਤਾਵਰਨ ਲਈ ਪ੍ਰੇਰਿਤ ਕੀਤਾ। ਇਸ ਐਗਜ਼ੀਬਿਸ਼ਨ ਨੇ ਬੱਚਿਆਂ ਵਿਚ ਪ੍ਰਦੂਸ਼ਣ ਮੁਕਤ ਅਤੇ ਸਿਹਤਮੰਦ ਵਾਤਾਵਰਨ ਲਈ ਜਾਗਰੂਕਤਾ ਵਧਾਉਣ ਵਿਚ ਅਹਿਮ ਯੋਗਦਾਨ ਦਿੱਤਾ।