- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਕਾਲਜ 'ਚ ਹਫ਼ਤਾਵਾਰੀ ਪੁਸਤਕ ਰਿਵਿਊ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਅਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਲਾਕੇ ਦੇ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਕਾਲਜ ਵਿਖੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਲਾਈਬਰੇਰੀ ਵਿਚ ਹਫਤਾਵਾਰੀ ਪੁਸਤਕ ਰਿਵਿਊ ਪੇਸ਼ ਕੀਤੇ ਗਏ। ਇਸ ਮੌਕੇ ਲਾਈਬਰੇਰੀਅਨ ਕਿਰਨਜੀਤ ਕੌਰ ਨੇ ਦੱਸਿਆ ਹਫ਼ਤਾਵਾਰੀ ਪੁਸਤਕ ਰਿਵਿਊ ਵਿਚ ਹਰ ਵਿਭਾਗ ਦੇ ਪ੍ਰੋਫੈਸਰ ਸਾਹਿਬਾਨਾਂ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਅਲੱਗ ਅਲੱਗ ਵਿਸ਼ਿਆਂ ਦੀਆਂ ਕਿਤਾਬਾਂ ਤੇ ਚਰਚਾ ਅਤੇ ਸਮੀਖਿਆ ਪੇਸ਼ ਕੀਤੀ ਜਾਂਦੀ ਹੈ। ਇਸ ਉਪਰੰਤ ਹਫ਼ਤਾਵਾਰੀ ਰਿਵਿਊ ਵਿਚ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਹਫਤਾਵਰੀ ਪੁਸਤਕ ਰਿਵਿਊ ਕੀਤਾ ਗਿਆ । ਜਿਸ ਵਿਚ ਕੰਪਿਊਟਰ ਵਿਭਾਗ ਪ੍ਰੋਫੈਸਰ ਰੁਪਿੰਦਰ ਕੌਰ ਵੱਲੋਂ ਪ੍ਰਿੰਸੀਪਲ ਸਤਬੀਰ ਸਿੰਘ ਦੁਆਰਾ ਲਿਖੀ ਕਿਤਾਬ ‘ਨਿਰਭਉ ਨਿਰਵੈਰ ’ਤੇ ਚਰਚਾ ਕੀਤੀ। ਜਿਸ ਵਿਚ ਉਨ੍ਹਾਂ ਨੇ ਗੁਰੂ ਹਰਰਾਏ ਸਾਹਿਬ ਜੀ ਦੇ ਜੀਵਨ ਅਤੇ ਬਖਸ਼ਿਸ਼ਾਂ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਇਲਾਵਾ ਪ੍ਰੋਫੈਸਰ ਵੀਰਪਾਲ ਦੁਆਰਾ ਰਾਮ ਸਰੂਪ ਅਣਖੀ ਦੁਆਰੈ ਲਿਖਿਆ ਨਾਵਲ 'ਪਰਦਾ ਤੇ ਰੋਸ਼ਨੀ' ਦਾ ਰਿਵਿਊ ਪੇਸ਼ ਕੀਤਾ। ਇਹ ਨਾਵਲ ਮਨੁੱਖੀ ਅਨੁਭਵ ਅਤੇ ਸਮਾਜ ਵਿੱਚ ਗੁਪਤਤਾ (ਪਰਦਾ) ਅਤੇ ਗਿਆਨ (ਰੋਸ਼ਨੀ) ਦੇ ਗੁੰਝਲਦਾਰ ਆਪਸੀ ਤਾਲਮੇਲ ਦੀ ਪੜਚੋਲ ਕਰਦਾ ਹੈ। ਨਾਵਲ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਰੰਪਰਾਵਾਂ, ਸਮਾਜਿਕ ਨਿਯਮਾਂ ਅਤੇ ਲੁਕੇ ਹੋਏ ਸੱਚ ਦੇ ਪਰਦੇ ਨਿੱਜੀ ਆਜ਼ਾਦੀ, ਰਿਸ਼ਤਿਆਂ ਅਤੇ ਸਵੈ-ਸਾਕਾਰ ਦੀ ਖੋਜ ਨੂੰ ਪ੍ਰਭਾਵਿਤ ਕਰਦੇ ਹਨ। ਬੀਸੀਏ ਭਾਗ ਤੀਜਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਸ਼ਾਮ ਸਿੰਘ ਦੁਆਰਾ ਲਿਖੀ ਕਿਤਾਬ 'ਤੁਰ ਚਲੇ ਯਾਰ ਨਿਰਾਲੇ 'ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨਾਲ ਸੰਬੰਧਿਤ ਕਿਤਾਬਾਂ ਤੋਂ ਇਲਾਵਾ ਦੂਜੀਆਂ ਕਿਤਾਬਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਲਾਈਬ੍ਰੇਰੀ ਵਿਚ 'ਕੰਪੀਟੀਟਿਵ ਐਗਜ਼ਾਮ' ਦੀ ਤਿਆਰੀ ਲਈ ਸਬੰਧਿਤ ਕਿਤਾਬਾਂ ਅਤੇ ਕੰਪਿਊਟਰ ਉਪਲਬਧ ਕਰਵਾਏ ਗਏ ਹਨ , ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਲਾਹੇਵੰਦ ਹੋਣਗੇ। ਅੰਤ ਵਿੱਚ ਕੰਪਿਊਟਰ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਵੱਲੋਂ ਰਿਵਿਊ ਪੇਸ਼ ਕਰਨ ਵਾਲੇ ਅਧਿਆਪਕਾਂ ਨਾਲ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਇਬ੍ਰੇਰੀ ਵਿਚ ਆਉਣ ਅਤੇ ਆਪਣੇ ਸਿਲੇਬਸ ਤੋਂ ਇਲਾਵਾ ਦੂਜੀਆਂ ਕਿਤਾਬਾਂ ਨੂੰ ਪੜ੍ਹਨ ਬਾਰੇ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿਚ ਲਿਆ ਸਕਣ । ਇਸ ਮੌਕੇ ਪ੍ਰੋਫੈਸਰ ਸੰਦੀਪ ਕੌਰ, ਪ੍ਰੋਫੈਸਰ ਮਨਜੀਤ ਕੌਰ ਅਤੇ ਪ੍ਰੋਫੈਸਰ ਜਸਵੀਰ ਕੌਰ ਹਾਜ਼ਰ ਸਨ।