ਨਵੇਂ ਦਰਬਾਰ ਸਾਹਿਬ ਹਾਲ ਦੀ ਰੱਖੀ ਨੀਂਹ
ਪਿੰਡ ਬਾਘਾ ਵਿਚ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖੀ
Publish Date: Sat, 31 Jan 2026 05:29 PM (IST)
Updated Date: Sun, 01 Feb 2026 04:08 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪਿੰਡ ਬਾਘਾ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਅੱਜ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖੀ ਗਈ। ਅਰਦਾਸ ਸਮਾਗਮ ’ਚ ਬਾਬਾ ਟੇਕ ਸਿੰਘ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬਾਬਾ ਗੁਰਮੀਤ ਸਿੰਘ ਤਿਲੋਕੇ ਵਾਲੇ, ਐੱਸਜੀਪੀਸੀ. ਮੈਂਬਰ ਮੋਹਨ ਸਿੰਘ ਬੰਗੀ ਅਤੇ ਸੰਤ ਬਾਬਾ ਪ੍ਰੀਤਮ ਸਿੰਘ ਮਾਲੜੀ ਹਾਜ਼ਰ ਸਨ। ਨਗਰ ਪੰਚਾਇਤ ਤੇ ਪਿੰਡ ਦੇ ਨਿਵਾਸੀਆਂ ਦੀ ਹਾਜ਼ਰੀ ਵਿਚ ਅਰਦਾਸ ਕਰਨ ਦੇ ਬਾਅਦ ਸਿੱਖ ਧਰਮ ਦੀਆਂ ਰਸਮਾਂ ਅਨੁਸਾਰ ਨੀਂਹ ਰੱਖੀ ਗਈ। ਇਸ ਮੌਕੇ ਆਮ ਸੰਗਤਾਂ ਦੇ ਇਲਾਵਾ ਸੰਤ ਬਾਬਾ ਗੁਰਪਾਲ ਸਿੰਘ ਚੋਰਮਾਰ ਵਾਲੇ, ਸੰਤ ਬਾਬਾ ਕੁਲਦੀਪ ਸਿੰਘ ਰੋਹੀਸਰ ਵਾਲੇ, ਬਾਬਾ ਚਮਕੌਰ ਸਿੰਘ ਤਰਖਾਣ ਵਾਲੇ, ਬਾਬਾ ਪ੍ਰੇਮ ਸਿੰਘ ਰਾਮਸਰਾ ਵਾਲੇ, ਬਾਬਾ ਮਮਨਦੀਪ ਸਿੰਘ ਸੇਖੂ ਵਾਲੇ, ਹੈੱਡਗ੍ਰਾਥੀ ਬਾਬਾ ਗੁਰਜੰਟ ਸਿੰਘ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਕਿਰਪਾਲ ਦਾਸ ਬਾਘਾ, ਸੰਤ ਬਾਬਾ ਰਾਮ ਸੁਖਦਰਸ਼ਨ ਦਾਸ ਤੰਗਰਾਲੀ, ਸੰਤ ਬਾਬਾ ਸ਼ੁਕਰਾਇ ਨਾਥ ਬਾਘਾ ਅਤੇ ਬਾਬਾ ਪ੍ਰਭਜੋਤ ਸਿੰਘ ਚੱਠੇਵਾਲਾ ਵੀ ਮੌਜੂਦ ਸਨ। ਦੀਦਾਰ ਸਿੰਘ ਮੱਕੜ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਰਾਮਾਂ ਮੰਡੀ ਤੋਂ ਇਲਾਵਾ ਵੱਖ-ਵੱਖ ਗੁਰੂਘਰਾਂ ਦੇ ਗ੍ਰੰਥੀ ਵੀ ਮੌਜੂਦ ਸਨ। ਗੁਰੂਘਰ ਦੇ ਹੈੱਡਗ੍ਰੰਥੀ ਬਾਬਾ ਜਗਤਾਰ ਸਿੰਘ ਜੀ ਨੇ ਸੰਗਤਾਂ ਅਤੇ ਸੰਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ।