ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ ਤੇ ਜੁਰਾਬਾਂ ਵੰਡੀਆਂ
ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ ਤੇ ਜੁਰਾਬਾਂ ਵੰਡੀਆਂ
Publish Date: Sat, 31 Jan 2026 05:12 PM (IST)
Updated Date: Sun, 01 Feb 2026 04:08 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ ਸਰਕਾਰੀ ਪ੍ਰਾਇਮਰੀ ਸਕੂਲ ਕਮਾਲੂ ਦੇ ਲੋੜਵੰਦ ਬੱਚਿਆਂ ਲਈ ਸਰਦੀ ਦਾ ਮੌਸਮ ਵੇਖਦੇ ਹੋਏ ਪਿੰਡ ਕਮਾਲੂ ਦੇ ਸਮਾਜ ਸੇਵਕ ਭੋਲਾ ਸਿੰਘ ਤੇ ਜਸਪਾਲ ਕੌਰ ਨੇ ਆਪਣੀ ਇਟਲੀ ਰਹਿੰਦੀ ਪੁੱਤਰੀ ਅਮਨਦੀਪ ਕੌਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਭੇਜਿਆ ਕੋਟੀਆਂ, ਬੂਟ, ਜੁਰਾਬਾਂ ਤੇ ਕਾਪੀਆਂ ਤੇ ਹੋਰ ਸਾਮਾਨ ਵੰਡਿਆ ਗਿਆ। ਇਸ ਮੌਕੇ ਭੋਲਾ ਸਿੰਘ ਤੇ ਜਸਪਾਲ ਕੌਰ ਨੇ ਕਿਹਾ ਕਿ ਸਾਨੂੰ ਹਰੇਕ ਲੋੜਵੰਦ ਬੱਚੇ ਦੀ ਸਹਾਇਤਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ ਅਤੇ ਸਮਾਜ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ, ਜੇਕਰ ਆਉਣ ਵਾਲਾ ਭਵਿੱਖ ਸਿੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਧਿਆਪਕ ਗੁਰਮੀਤ ਸਿੰਘ, ਨਿਸ਼ੂ ਰਾਣੀ ਗਗਨਦੀਪ ਸਿੰਘ, ਗੁਰਦੇਵ ਸਿੰਘ ਚੇਅਰਮੈਨ, ਮਿੱਠੂ ਸਿੰਘ ਵਾਈਸ ਚੇਅਰਮੈਨ, ਸਰਬਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।