ਬਠਿੰਡਾ ਦੇ 10 ਸਕੂਲ ਨੈਸ਼ਨਲ ਗਰੀਨ ਸਕੂਲ ਪੁਰਸਕਾਰ ਨਾਲ ਸਨਮਾਨਿਤ
ਬਠਿੰਡਾ ਦੇ 10 ਸਕੂਲ ਨੈਸ਼ਨਲ ਗਰੀਨ ਸਕੂਲ ਪੁਰਸਕਾਰ ਨਾਲ ਸਨਮਾਨਿਤ
Publish Date: Sat, 31 Jan 2026 05:07 PM (IST)
Updated Date: Sun, 01 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ, ਨਵੀਂ ਦਿੱਲੀ ਵੱਲੋਂ ਹਾਬਿਟੈਟ ਸੈਂਟਰ, ਨਵੀਂ ਦਿੱਲੀ ਵਿਖੇ ਕਰਵਾਏ ਨੈਸ਼ਨਲ ਪੱਧਰੀ ਗਰੀਨ ਸਕੂਲ ਪੁਰਸਕਾਰ ਸਮਾਰੋਹ 2025-26 ਵਿਚ ਜ਼ਿਲ੍ਹਾ ਬਠਿੰਡਾ ਦੇ 10 ਗਰੀਨ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਚਮਕੌਰ ਸਿੰਘ ਸਿੱਧੂ ਵੱਲੋਂ ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਨ ਲਈ ਮੁਬਾਰਕਾਂ ਦਿੱਤੀਆਂ। ਈਈਪੀ ਜ਼ਿਲ੍ਹਾ ਕੋਆਰਡੀਨੇਟਰ ਸੰਜੀਵ ਕੁਮਾਰ ਨਾਗਪਾਲ ਅਨੁਸਾਰ ਬਠਿੰਡਾ ਦੀ ਕਾਰਗੁਜ਼ਾਰੀ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਬਹੁਤ ਵਧੀਆ ਰਹੀ। ਸਮਾਰੋਹ ਵਿਚ ਬਠਿੰਡਾ ਵੱਲੋਂ ਗਗਨਦੀਪ ਕੌਰ, ਹੈੱਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਪੂਹਲੀ, ਰਾਜਵੰਤ ਕੌਰ, ਹੈੱਡ ਮਿਸਟ੍ਰੈਸ ਸਹਸ ਖੋਖਰ, ਸੰਜੀਵ ਕੁਮਾਰ ਨਾਗਪਾਲ (ਈਈਪੀ ਕੋਆਰਡੀਨੇਟਰ) ਅਤੇ ਪੀਐਮ ਸਸਸਸ ਕੋਟਫੱਤਾ ਨੇ ਭਾਗ ਲਿਆ। ਇਸ ਮੌਕੇ ਪਰਵਿੰਦਰ ਸਿੰਘ, ਭਾਰਤੀ ਏਅਰਟੈੱਲ ਫਾਊਂਡੇਸ਼ਨ ਵੀ ਮੌਜੂਦ ਸਨ।