ਡੇਰਾ ਸਿੱਧ ਬਾਬਾ ਹੀਰਾ ਦਾਸ ਜੱਜਲ ਆਤਮਿਕ ਸ਼ਾਂਤੀ ਦਾ ਕੇਂਦਰ
ਡੇਰਾ ਸਿੱਧ ਬਾਬਾ ਹੀਰਾ ਦਾਸ ਜੱਜਲ ਆਤਮਿਕ ਸ਼ਾਂਤੀ ਦਾ ਕੇਂਦਰ ਹੈ: ਬਾਬਾ ਗਿਆਨ ਦਾਸ
Publish Date: Fri, 30 Jan 2026 06:31 PM (IST)
Updated Date: Sat, 31 Jan 2026 04:11 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ. ਰਾਮਾਂ ਮੰਡੀ : ਸਿੱਧ ਬਾਬਾ ਹੀਰਾ ਦਾਸ ਨੇ 1895 ਵਿਚ ਡੇਰਾ ਸਥਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾਇਆ। ਇਸ ਡੇਰੇ ਦੀ ਛਟਵੀਂ ਪੀੜ੍ਹੀ ਵਿਚ ਬਾਬਾ ਗਿਆਨ ਦਾਸ ਜੋ ਸਿਰਫ਼ 7 ਸਾਲ ਦੀ ਉਮਰ ਤੋਂ ਗੱਦੀ ਦੀ ਸੇਵਾ ਕਰ ਰਹੇ ਹਨ, ਸਾਦਗੀ, ਸੱਚਾਈ ਅਤੇ ਸੇਵਾ ਦਾ ਜੀਵੰਤ ਰੂਪ ਹਨ। ਬਾਬਾ ਜੀ ਦਾ ਜੀਵਨ ਸੇਵਾ ਅਤੇ ਪਿਆਰ ਨਾਲ ਭਰਪੂਰ ਹੈ। ਉਹ ਹਰ ਮਨੁੱਖ ਨੂੰ ਪਿਆਰ ਦਾ ਪਾਠ ਪੜ੍ਹਾਉਂਦੇ ਹਨ ਅਤੇ ਡੇਰਾ ਜੱਜਲ ਆਤਮਿਕ ਸ਼ਾਂਤੀ ਦਾ ਕੇਂਦਰ ਬਣ ਚੁੱਕਾ ਹੈ। ਇੱਥੇ ਆਉਣ ਵਾਲੇ ਮਨੁੱਖਾਂ ਨੂੰ ਮਨ ਨੂੰ ਸੁਕੂਨ ਤੇ ਆਤਮਿਕ ਤਾਕਤ ਮਿਲਦੀ ਹੈ। ਬਾਬਾ ਜੀ ਹਮੇਸ਼ਾ ਸੱਚ ਦੇ ਰਾਹ ’ਤੇ ਚਲਦੇ ਹਨ, ਨਾਮ-ਸਿਮਰਨ ਦੀ ਮਹੱਤਤਾ ਸਮਝਾਉਂਦੇ ਹਨ ਅਤੇ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਦੇ ਹਨ। ਡੇਰੇ ’ਚ ਲੰਗਰ ਦੀ ਸੇਵਾ ਸਦਾ ਚੱਲਦੀ ਰਹਿੰਦੀ ਹੈ ਅਤੇ ਕੋਈ ਭੁੱਖਾ ਇੱਥੋਂ ਵਾਪਸ ਨਹੀਂ ਜਾਂਦਾ। ਬਾਬਾ ਜੀ ਖੁਦ ਸੇਵਾ ਵਿਚ ਹਿੱਸਾ ਲੈਂਦੇ ਹਨ ਅਤੇ ਸੇਵਕਾਂ ਨੂੰ ਨਿਮਰਤਾ ਦੀ ਸਿੱਖਿਆ ਦਿੰਦੇ ਹਨ। ਉਹ ਗੁਰਬਾਣੀ ਦੇ ਅਸੂਲਾਂ ’ਤੇ ਜੀਉਂਦੇ ਹਨ ਅਤੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਉਪਦੇਸ਼ ਦਿੰਦੇ ਹਨ। ਬਾਬਾ ਗਿਆਨ ਦਾਸ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਂਦੇ ਹਨ, ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਹਨ ਤੇ ਚੰਗੇ ਕਰਮਾਂ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਦੀ ਮੌਜੂਦਗੀ ਆਤਮਿਕ ਤਾਕਤ ਦਾ ਸਰੋਤ ਹੈ। ਬਾਬਾ ਜੀ ਸਬਰ, ਸੰਤੋਖ ਅਤੇ ਅਹੰਕਾਰ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਡੇਰਾ ਜੱਜਲ ਭਗਤੀ ਦਾ ਪਵਿੱਤਰ ਸਥਾਨ ਹੈ, ਜਿੱਥੇ ਸੰਗਤਾਂ ਨੂੰ ਸਹੀ ਮਾਰਗ ਮਿਲਦਾ ਹੈ। ਬਾਬਾ ਗਿਆਨ ਦਾਸ ਸੱਚੇ ਸੰਤ ਹਨ, ਜੋ ਧਰਤੀ ਉੱਤੇ ਰੱਬ ਦੀ ਯਾਦ ਦਿਵਾਉਂਦੇ ਹਨ। ਡੇਰਾ ਜੱਜਲ ਸਦਾ ਫੁੱਲਦਾ-ਫਲਦਾ ਰਹੇ ਅਤੇ ਬਾਬਾ ਦੀ ਕਿਰਪਾ ਸਾਰਿਆਂ ’ਤੇ ਬਣੀ ਰਹੇ। ਵਾਹਿਗੁਰੂ ਜੀ ਉਨ੍ਹਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ।