ਖ਼ਾਲਸਾ ਕਾਲਜ ਦੇ ਖਿਡਾਰੀ ਰੱਸਾਕਸ਼ੀ ’ਚ ਅੱਵਲ
ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਰੱਸਾਕਸੀ ‘ਚ ਮਾਰੀਆਂ ਮੱਲ੍ਹਾ
Publish Date: Fri, 30 Jan 2026 06:27 PM (IST)
Updated Date: Sat, 31 Jan 2026 04:11 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਮਿਠੇਵਾਲ ਵਿਖੇ ਗੁਰਮਤਿ ਵਿਦਿਆਲਿਆ ਕਲੱਬ ਦੇ ਸਹਿਯੋਗ ਨਾਲ ਰੱਸਾਕਸੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਖਾਲਸਾ ਕਾਲਜ ਭਗਤਾ ਭਾਈਕਾ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ। ਖੇਡ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਮੁਕਾਬਲਿਆਂ ਦੌਰਾਨ ਵੱਖ-ਵੱਖ ਟੀਮਾਂ ਨੇ ਪੂਰੇ ਜੋਸ਼ ਅਤੇ ਟੀਮ ਵਰਕ ਨਾਲਭਾਗ ਲਿਆ। ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆਂ ਦੀ ਕਾਬਲੀਅਤ ਦੀ ਪ੍ਰਸ਼ੰਸਾ ਕੀਤੀ ਗਈ। ਖਿਡਾਰੀਆਂ ਦੇ ਕਾਲਜ ਪਹੁੰਚਣ ’ਤੇ ਕਾਲਜ ਪ੍ਰਿੰਸੀਪਲ ਡਾ ਸਤਿੰਦਰਕੌਰ ਮਾਨ ਵੱਲੋਂ ਫਿਜ਼ੀਕਲ ਵਿਭਾਗ ਦੇ ਮੁਖੀ ਪ੍ਰੋ. ਸੁਸ਼ਮਾ ਰਾਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਇਸੇ ਤਰ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਨਾਮਣਾ ਖੱਟ ਸਕਣ ਅਤੇ ਮਾਪਿਆਂ ਦਾ ਹੌਂਸਲਾ ਵਧਾਇਆ ਜਾ ਸਕੇ।