ਵਲੰਟੀਅਰਾਂ ਨੂੰ ਮੁੱਢਲੀ ਮਦਦ ਦੀ ਦਿੱਤੀ ਜਾਣਕਾਰੀ
ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ
Publish Date: Fri, 30 Jan 2026 06:25 PM (IST)
Updated Date: Sat, 31 Jan 2026 04:11 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਸੁਯੋਗ ਅਗਵਾਈ ਹੇਠ ਐਨਐਸਐਸ ਵਿਭਾਗ ਵੱਲੋਂ ਵਲੰਟੀਅਰਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਮਲਟੀ ਸਪੈਸ਼ਲਿਟੀ ਹਸਪਤਾਲ ਭਗਤਾ ਭਾਈਕਾ ਵਿਖੇ ਮੁੱਢਲੀ ਸਹਾਇਤਾ ਦੀ ਜਾਣਕਾਰੀ ਲਈ ਲਿਜਾਇਆ ਗਿਆ। ਪ੍ਰੋਗਰਾਮ ਅਫ਼ਸਰ ਡਾ. ਰਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਡਾਕਟਰ ਨੇਹਾ ਅਧੀਨ ਲਗਭਗ 30 ਵਲੰਟੀਅਰਾਂ ਨੇ ਇਸ ਟ੍ਰੇਨਿੰਗ ਵਿਚ ਸ਼ਮੂਲੀਅਤ ਕੀਤੀ। ਜਿਸ ਵਿਚ ਡਾਕਟਰ ਨੇਹਾ ਨੇ ਵਲੰਟੀਅਰਾਂ ਨੂੰ ਸੱਪ ਦੇ ਕੱਟਣ, ਬੀਪੀ ਘਟਣ, ਐਕਸੀਡੈਂਟ ਹੋ ਜਾਣ, ਦੌਰਾ ਪੈਣ ਤੇ ਕਿਹੜੀ ਮੁੱਢਲੀ ਸਹਾਇਤਾ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਬੰਧੀ ਜਾਣਕਾਰੀ ਦਿੱਤੀ। ਡਾਕਟਰ ਨੇਹਾ ਨੇ ਡੈਮੋ ਦਿੰਦੇ ਹੋਏ ਵਲੰਟੀਅਰਾਂ ਨੂੰ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਸਮਝਾਇਆ । ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਅਜਿਹੀਆਂ ਦੁਰਘਟਨਾਵਾਂ ਸਮੇਂ ਮਰੀਜ਼ ਨੂੰ ਕਦੇ ਵੀ ਪਾਣੀ ਨਹੀਂ ਪਿਲਾਉਣਾ ਚਾਹੀਦਾ, ਜਿਸ ਨਾਲ ਉਨ੍ਹਾਂ ਦੀ ਜਾਨ ਜਾ ਸਕਦੀ ਹੈ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਹਸਪਤਾਲ ਦੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਅਜਿਹੀ ਜਾਣਕਾਰੀ ਸਾਡੇ ਵਲੰਟੀਅਰ ਲਈ ਬੜੀ ਲਾਹੇਬੰਦ ਸਾਬਤ ਹੋਵੇਗੀ। ਜਿਸ ਨਾਲ ਉਹ ਕਿਸੇ ਵੀ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਜਾਨ ਬਚਾ ਸਕਦੇ ਹਨ, ਇਹ ਜਾਣਕਾਰੀ ਹਰ ਵਰਗ ਲਈ ਅਤੀ ਜ਼ਰੂਰੀ ਹੈ।