ਗੁਰੂ ਰਵੀਦਾਸ ਦਾ ਜਨਮ ਦਿਹਾੜਾ ਮਨਾਉਣ ਲਈ ਸੰਗਤ ਬਨਾਰਸ ਰਵਾਨਾ
ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਮਾਲਵੇ ਦੀਆਂ ਸਾਧ ਸੰਗਤਾਂ ਬਠਿੰਡਾ ਤੋਂ ਬਨਾਰਸ ਰਵਾਨਾ
Publish Date: Fri, 30 Jan 2026 05:06 PM (IST)
Updated Date: Sat, 31 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮਹਾਂ ਉਤਸਵ ਨੂੰ ਮਨਾਉਣ ਲਈ ਮਾਲਵੇ ਇਲਾਕੇ ਦੀਆਂ ਸਾਧ ਸੰਗਤਾਂ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੋਂ ਧੂਮਧਾਮ ਨਾਲ ਬਨਾਰਸ ਰਵਾਨਾ ਕੀਤਾ ਗਿਆ। ਸਾਧ ਸੰਗਤਾਂ ਨੂੰ ਫੁੱਲਾਂ ਦੀ ਵਰਖਾ, ਅਰਦਾਸ ਤੇ ਢੋਲ-ਧਮਕੇ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਸਥਾਨਕ ਸਮਾਜਿਕ ਅਤੇ ਧਾਰਮਿਕ ਆਗੂ ਹਾਜ਼ਰ ਸਨ। ਇਸ ਮੌਕੇ ਮਹਿੰਦਰਪਾਲ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ ਨੇ ਕਿਹਾ ਕਿ ਸਾਲਾਨਾ ਜਨਮ ਦਿਹਾੜਾ ਸ੍ਰੀ ਰਵੀਦਾਸੀਆ ਭਾਈਚਾਰੇ ਲਈ ਮਹੱਤਵਪੂਰਨ ਤਿਉਹਾਰ ਹੈ। ਇਸ ਸਾਲ, ਬਠਿੰਡਾ ਤੋਂ ਬਨਾਰਸ ਸਪੈਸ਼ਲ ਟ੍ਰੇਨ ਨਾ ਚਲਣ ਕਾਰਨ ਸੰਗਤਾਂ ਵਿਚ ਕੇਂਦਰ ਸਰਕਾਰ ਵਿਰੁੱਧ ਰੋਸ ਹੈ। ਰਵੀਦਾਸੀਆ ਭਾਈਚਾਰੇ ਵੱਲੋਂ ਮੰਗ ਕੀਤੀ ਗਈ ਹੈ ਕਿ ਰੇਲਵੇ ਮੰਤਰੀ ਅਤੇ ਕੇਂਦਰੀ ਸਰਕਾਰ ਜਨਮ ਦਿਹਾੜੇ ਦੇ ਤੌਰ ‘ਤੇ ਬਠਿੰਡਾ ਤੋਂ ਬਨਾਰਸ ਸਪੈਸ਼ਲ ਟ੍ਰੇਨ ਤੇ ਸ਼ਿਵ ਗੰਗਾ ਐਕਸਪ੍ਰੈਸ ਨੂੰ ਬਠਿੰਡਾ ਤੱਕ ਐਕਸਟੈਂਡ ਕਰਨ। ਭਾਈਚਾਰੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਪ੍ਰਚਾਰ ਹਰ ਘਰ ਤੇ ਜ਼ਿਲ੍ਹੇ ’ਚ ਹੋਣਾ ਚਾਹੀਦਾ ਹੈ। ਬਠਿੰਡਾ ਰੇਲਵੇ ਸਟੇਸ਼ਨ ‘ਤੇ ਮਨਫੂਲ ਸਿੰਘ, ਰਾਜੇਸ਼ ਕੁਮਾਰ ਬੰਟੀ, ਪ੍ਰਦੀਪ ਨਾਹਰ, ਮੈਡਮ ਚੰਦਰ ਕਾਂਤਾ ਅਤੇ ਹੋਰ ਆਗੂ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ 1 ਤੇ 2 ਫਰਵਰੀ 2026 ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਮਹਾਂਉਤਸਵ ਧੂਮਧਾਮ ਨਾਲ ਮਨਾਏ ਜਾਣਗੇ।