ਗੁਰੂ ਰਵਿਦਾਸ ਦੇ ਜਨਮ ਦਿਹਾੜੇ ’ਤੇ ਸਜਾਇਆ ਨਗਰ ਕੀਰਤਨ
ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ‘ਤੇ ਨਗਰ ਕੀਰਤਨ ਸਜਾਇਆ
Publish Date: Fri, 30 Jan 2026 04:52 PM (IST)
Updated Date: Sat, 31 Jan 2026 04:05 AM (IST)
ਦਵਿੰਦਰ ਸਿੰਘ ਮਾਨ , ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟ ਫੱਤਾ ਵਿਖੇ ਧੰਨ ਧੰਨ ਗੁਰੂ ਰਵਿਦਾਸ ਦੇ ਜਨਮ ਦਿਹਾੜੇ ’ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਕੋਟਫੱਤਾ ਮੰਡੀ ਵਾਟਰ ਬਾਕਸ ਦੁਕਾਨਦਾਰਾਂ ਵੱਲੋਂ ਗੁਰੂ ਕਾ ਲੰਗਰ ਲਾਇਆ ਗਿਆ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਨਗਰ ਕੀਰਤਨ ’ਚ ਥਾਂ-ਥਾਂ ’ਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਪ੍ਰੀਤ ਸਿੰਘ, ਗੋਬਿੰਦ ਸਿੰਘ, ਮਿਸਤਰੀ ਗੁਰਦੇਵ ਸਿੰਘ, ਨਿੱਕਾਗਰਾ, ਸਰਦਾਰ ਕੁਲਵਿੰਦਰ ਸਿੰਘ ਢਿੱਲੋਂ, ਬਿੱਟੂ ਸਿੰਘ ਢਿੱਲੋ, ਸਰਦਾਰ ਮਹਿੰਦਰ ਸਿੰਘ ਢਿੱਲੋਂ, ਸੰਦੀਪ ਸਿੰਘ, ਕੌਰਾ ਸਿੰਘ ਸੰਧੂ, ਜਗਤਾਰ ਸਿੰਘ, ਪਾਲਾਗਰਾ, ਕਾਲਾ ਸਿੰਘ, ਅਰਸ਼ ਕੁਮਾਰ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।