ਐੱਸਡੀਐੱਚ ਤਲਵੰਡੀ ਸਾਬੋ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ
ਐਸਡੀਐਚ ਤਲਵੰਡੀ ਸਾਬੋ ਵਿਚ ਐਮਐਮਐਸਵਾਈ ਸਕੀਮ ਅਧੀਨ ਦਾਖ਼ਲਾ ਪ੍ਰਕਿਰਿਆ ਸ਼ੁਰੂ
Publish Date: Fri, 30 Jan 2026 04:41 PM (IST)
Updated Date: Sat, 31 Jan 2026 04:05 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ (ਐੱਮਐੱਮਐੱਸਵਾਈ.) ਅਧੀਨ ਦਾਖ਼ਲਾ ਪ੍ਰਕਿਰਿਆ ਸਬ ਡਿਵਿਜ਼ਨਲ ਹਸਪਤਾਲ (ਐੱਸਡੀਐੱਚ), ਤਲਵੰਡੀ ਸਾਬੋ ਵਿਚ ਸ਼ੁਰੂ ਹੋ ਗਈ ਹੈ। ਸਕੀਮ ਦਾ ਮੁੱਖ ਉਦੇਸ਼ ਯੋਗ ਲਾਭਪਾਤਰੀਆਂ ਨੂੰ ਮਿਆਰੀ ਤੇ ਨਕਦ-ਰਹਿਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਹਸਪਤਾਲ ’ਚ ਦਾਖ਼ਲਾ ਪ੍ਰਕਿਰਿਆ ਸੁਚੱਜੇ ਢੰਗ ਨਾਲ ਚਲਾਈ ਜਾ ਰਹੀ ਹੈ। ਲੋਕਾਂ ਨੂੰ ਰਜਿਸਟ੍ਰੇਸ਼ਨ ਤੇ ਦਸਤਾਵੇਜ਼ਾਂ ਦੀ ਜਾਂਚ ’ਚ ਪੂਰੀ ਮਦਦ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਨਕਦ-ਰਹਿਤ ਇਲਾਜ ਦੀ ਸਹੂਲਤ ਮਿਲੇਗੀ। ਡਾ. ਰਵੀ ਕਾਂਤ ਗੁਪਤਾ, ਐੱਸਐੱਮਓ ਐੱਸਡੀਐਚ ਤਲਵੰਡੀ ਸਾਬੋ ਨੇ ਕਿਹਾ, “ਐਮਐਮਐਸਵਾਈ ਸਕੀਮ ਸਰਕਾਰ ਦੀ ਇਕ ਮਹੱਤਵਪੂਰਨ ਪਹਿਲ ਹੈ, ਜਿਸਦਾ ਲਾਭ ਹਰ ਯੋਗ ਨਾਗਰਿਕ ਨੂੰ ਮਿਲ ਸਕਦਾ ਹੈ। ਦਾਖ਼ਲੇ ਲਈ ਹਸਪਤਾਲ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਸਾਰਿਆਂ ਨੂੰ ਅਪੀਲ ਹੈ ਕਿ ਲੁੜੀਂਦੇ ਦਸਤਾਵੇਜ਼ਾਂ ਸਮੇਤ ਆਪਣਾ ਦਾਖ਼ਲਾ ਜਲਦ ਤੋਂ ਜਲਦ ਕਰਵਾਉਣ।” ਇਹ ਪਹਿਲ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਸਮਾਜ ਦੇ ਹਰ ਵਰਗ ਤਕ ਆਸਾਨੀ ਨਾਲ ਅਤੇ ਸਸਤੀ ਸਿਹਤ ਸੇਵਾਵਾਂ ਪਹੁੰਚਾਉਣ ਦਾ ਟੀਚਾ ਹੈ।