ਇੰਟਰਨੈਸ਼ਨਲ ਅਬੈਕਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨਿਤ
ਇੰਟਰਨੈਸ਼ਨਲ ਅਬੈਕਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨਿਤ
Publish Date: Thu, 29 Jan 2026 06:31 PM (IST)
Updated Date: Thu, 29 Jan 2026 06:34 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਚੈਂਪੀਅਨਜ਼ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਵਾਲੇ ਰਾਮਪੁਰਾ ਫੂਲ ਸਬ ਡਿਵੀਜਨ ਦੇ 5 ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼ਾਰਪ ਬ੍ਰੇਨਸ ਏਜੂਕੇਸ਼ਨ ਦੇ ਡਾਇਰਕੈਟਰ ਰੰਜੀਵ ਗੋਇਲ ਨੇ ਦੱਸਿਆ ਕਿ ਰਾਮਪੁਰਾ ਫੂਲ ਦੇ ਵਿਦਿਆਰਥੀ ਆਵਿਆ ਗਰੋਵਰ ਪੁੱਤਰੀ ਡਾ. ਨਰਿੰਦਰ ਗਰੋਵਰ, ਪੂਰਵੀ ਪੁੱਤਰੀ ਤਰੇਸਮ ਲਾਲ, ਗੀਤਾਂਸ ਗਰਗ ਪੁੱਤਰ ਵਿਸ਼ਵਦੀਪ ਗਰਗ, ਪ੍ਰਤਿਭਾ ਪੁੱਤਰੀ ਸੌਰਵ ਗੁਪਤਾ ਅਤੇ ਭਗਤਾ ਭਾਈਕਾ ਦੀ ਵਰਤਿਕਾ ਗਰਗ ਪੁੱਤਰੀ ਅਜੈ ਗਰਗ ਨੇ 31 ਦੇਸ਼ਾਂ ਦੇ 30 ਹਜ਼ਾਰ ਤੋ ਵੱਧ ਵਿਦਿਆਰਥੀਆਂ ਦੇ ਹੋਏ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਸੀ। ਗਣਤੰਤਰ ਦਿਵਸ ਸਮਾਗਮ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਐੱਸਡੀਐੱਮ ਸੁਨੀਲ ਫੋਗਾਟ ਆਈਏਐੱਸ, ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਡੀਐੱਸਪੀ ਮਨੋਜ ਕੁਮਾਰ, ਨਾਇਬ ਤਹਿਸੀਲਦਾਰ ਵਿਕਾਸ ਕੁਮਾਰ ਅਤੇ ਹੋਰਾਂ ਅਧਿਕਾਰੀਆਂ ਨੇ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕੀਤਾ।