ਨਹੀਂ ਰਹੇ ਮਾਸਟਰ ਮਲਕੀਤ ਸਿੰਘ ਢਿੱਲੋਂ ਕਰਾੜਵਾਲਾ
ਨਹੀਂ ਰਹੇ ਮਾਸਟਰ ਮਲਕੀਤ ਸਿੰਘ ਢਿੱਲੋਂ ਕਰਾੜਵਾਲਾ
Publish Date: Thu, 29 Jan 2026 04:50 PM (IST)
Updated Date: Thu, 29 Jan 2026 04:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪਿੰਡ ਕਰਾੜਵਾਲਾ ਦੇ ਸੇਵਾਮੁਕਤ ਅਧਿਆਪਕ ਮਲਕੀਤ ਸਿੰਘ ਕਰਾੜਵਾਲਾ ਨਹੀਂ ਰਹੇ। ਉਨ੍ਹਾਂ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰ ਕੇ ਦੇਹਾਂਤ ਹੋ ਗਿਆ। ਉਹ ਤਕਰੀਬਨ 79 ਸਾਲ ਦੇ ਸਨ l ਸਵ. ਮਾਸਟਰ ਮਲਕੀਤ ਸਿੰਘ ਦਾ ਪਿਛਲੇ ਦਿਨੀਂ ਕਰਾੜਵਾਲਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਕਰਾੜਵਾਲਾ ਦੇ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਪੀਐੱਸਪੀਸੀ ਐੱਲ ਦੇ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੁੱਜ ਕੇ ਮਾਸਟਰ ਮਲਕੀਤ ਸਿੰਘ ਢਿੱਲੋਂ ਦੀ ਹੋਈ ਮੌਤ ’ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।