- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਲੈਂਡ ਸੇਫਟੀ ਪ੍ਰੋਟੋਕੋਲ ‘ਤੇ ਆਧਾਰਿਤ ਤਿੰਨ ਰੋਜ਼ਾ ਰਾਸ਼ਟਰੀ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਵੱਲੋਂ ‘ਰਾਸ਼ਟਰੀ ਲਾਈਫ ਸੇਵਿੰਗ ਸੁਸਾਇਟੀ (ਆਰਐੱਲਐੱਸਐੱਸ)’ ਦੇ ਸਹਿਯੋਗ ਨਾਲ ਲੈਂਡ ਸੇਫਟੀ ਪ੍ਰੋਟੋਕੋਲ ਤੇ ਆਧਾਰਤ ਤਿੰਨ ਰੋਜ਼ਾ ਰਾਸ਼ਟਰੀ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ ਮੁੱਖ ਮਹਿਮਾਨ ਸੇਵਾਮੁਕਤ ਕਮੋਡੋਰ ਅਰਵਿੰਦ ਸ਼ਰਮਾ ਨੇ ਕੀਤੀ, ਜਦਕਿ ਵਾਈਸ ਚਾਂਸਲਰ ਪ੍ਰੋ. ਡਾ. ਰਾਮੇਸ਼ਵਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ। ਕੋਰਸ ਦੇ ਆਗਾਜ਼ ਮੌਕੇ ਮੁੱਖ ਮਹਿਮਾਨ ਕਮੋਡੋਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਆਂਕੜਿਆਂ ਸਹਿਤ ਦੱਸਿਆ ਕਿ ਸਾਡੀਆਂ ਗਲਤੀਆਂ ਕਾਰਨ ਕਈ ਕੀਮਤੀ ਜਾਨਾਂ ਇਸ ਸੰਸਾਰ ਨੂੰ ਅਸਮੇਂ ਅਲਵਿਦਾ ਆਖ ਦਿੰਦੀਆਂ ਹਨ।
ਉਨ੍ਹਾਂ ਵਿਦਿਆਰਥੀਆਂ ਨਾਲ ਵਾਲੇ ਕੋਰਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦੁਰਘਟਨਾ ਦੇ ਪਹਿਲੇ ਕੁਝ ਮਿੰਟ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਉਸ ਸਮੇਂ ਪੀੜਤਾਂ ਨੂੰ ਦਿੱਤੀ ਗਈ ਮੁੱਢਲੀ ਸਹਾਇਤਾ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ। ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਇਸ ਕੋਰਸ ਵਿਚ ਦਿੱਤੀ ਟ੍ਰੇਨਿੰਗ ਅਤੇ ਜਾਣਕਾਰੀ ਰਾਹੀਂ ਕੁਦਰਤੀ ਆਫਤਾਂ ਸਮੇਂ ਮਲਬੇ ਵਿਚ ਦੱਬੀਆਂ ਜਾਨਾਂ, ਪਾਣੀ ਵਿੱਚ ਡੁੱਬੇ ਵਿਅਕਤੀ ਅਤੇ ਸੜਕ ਹਾਦਸਿਆਂ ਵਿਚ ਪੀੜਤ ਵਿਅਕਤੀ ਨੂੰ ਸਹੀ ਮਦਦ ਦੇ ਇੱਕ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਟ੍ਰੇਨਿੰਗ ਕੋਰਸ ਵਿੱਚ ਚੰਗੀ ਤਰ੍ਹਾਂ ਟ੍ਰੇਨਿੰਗ ਲੈ ਕੇ ਮਾਸਟਰ ਟ੍ਰੇਨਰ ਬਣਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਡੀਨ ਅਤੇ ਕੋਰਸ ਡਾਇਰੈਕਟਰ ਡਾ. ਰਵੀ ਗਹਿਲਾਵਤ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕੋਰਸ ਵਿੱਚ ਕਰਵਾਈਆਂ ਜਾਣ ਵਾਲੀਆਂ ਪ੍ਰਾਯੋਗਿਕ ਅਤੇ ਮੌਖਿਕ ਟ੍ਰੇਨਿੰਗ ਬਾਰੇ ਦੱਸਿਆ। ਕੋਰਸ ਵਿਚ ਜੀਕੇਯੂ ਦੀਆਂ ਵੱਖ-ਵੱਖ ਫੈਕਲਟੀਆਂ ਦੇ 50 ਵਿਦਿਆਰਥੀ ਟ੍ਰੇਨਿੰਗ ਕਰ ਰਹੇ ਹਨ। ਕੋਰਸ ਕਨਵੀਨਰ ਡਾ. ਚੰਦਰਕਾਂਤ ਧੀਮਾਨ ਨੇ ਮੁੱਖ ਮਹਿਮਾਨ ਦੀ ਜਾਣ-ਪਹਿਚਾਣ ਕਰਵਾਈ ਅਤੇ ਟ੍ਰੇਨਿੰਗ ਕੋਰਸ ਦੀ ਰਿਪੋਰਟ ਪੜ੍ਹਦਿਆਂ ਇਸ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕੋਰਸ ਦਾ ਲਾਹਾ ਲੈਣ ਦੀ ਅਪੀਲ ਕੀਤੀ। ਡਾ. ਅਰੁਣ ਕੁਮਾਰ ਕੋਰਸ ਡਾਇਰੈਕਟਰ ਨੇ ਧੰਨਵਾਦ ਪ੍ਰਸਤਾਵ ਪੜ੍ਹਦੇ ਹੋਏ ਕੋਰਸ ਨੂੰ ਸਮੇਂ ਦੀ ਲੋੜ ਦੱਸਿਆ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵੱਲੋਂ ਬਾਖ਼ੂਬੀ ਅਦਾ ਕੀਤੀ ਗਈ।