ਮਾਤਾ ਸੁੰਦਰੀ ਸਕੂਲ ’ਚ ਐਥਲੈਟਿਕਸ ਮੀਟ 30 ਤੋਂ
ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਸਲਾਨਾ ਅਥਲੈਟਿਕ ਮੀਟ 30 ਅਤੇ 31 ਜਨਵਰੀ ਨੂੰ
Publish Date: Thu, 29 Jan 2026 04:29 PM (IST)
Updated Date: Thu, 29 Jan 2026 04:31 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸਫਲਤਾਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸਾਲਾਨਾ ਐਥਲੈਟਿਕਸ ਮੀਟ 30 ਅਤੇ 31 ਜਨਵਰੀ 2026 ਨੂੰ ਕਰਵਾਈ ਜਾ ਰਹੀ ਹੈ। ਸਕੂਲ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਦੀ ਯੋਗ ਅਗਵਾਈ ਹੇਠ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਗੁਰਦੀਪ ਸਿੰਘ (ਡੀਪੀਈ) ਅਤੇ ਸਮੂਹ ਸਟਾਫ ਵੱਲੋਂ ਇਸ ਐਥਲੈਟਿਕਸ ਮੀਟ ਵਿਚ ਸ਼ਾਮਲ ਹੋਣ ਲਈ ਸਮੂਹ ਮਾਪਿਆਂ ਨੂੰ ਸੱਦਾ ਦਿੱਤਾ ਗਿਆ ਹੈ।