ਪਰਮਜੀਤ ਸਿੰਘ ਪੰਮਾ ਮਹਿਰਾਜ ਹਲਕਾ ਫੂਲ ਦੇ ਬਣੇ ਕੋਆਰਡੀਨੇਟਰ
ਪਰਮਜੀਤ ਸਿੰਘ ਪੰਮਾ ਮਹਿਰਾਜ ਹਲਕਾ ਫੂਲ ਦੇ ਐਸਸੀ ਵਿੰਗ ਦੇ ਕੋਆਰਡੀਨੇਟਰ ਚੁਣੇ
Publish Date: Wed, 28 Jan 2026 07:21 PM (IST)
Updated Date: Thu, 29 Jan 2026 04:10 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਆਮ ਆਦਮੀ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਤਹਿਤ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਪੰਮਾ ਮਹਿਰਾਜ ਨੂੰ ਹਲਕਾ ਫੂਲ ਦਾ ਐਸਸੀ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਧਾਇਕ ਸਿੱਧੂ ਨੇ ਨਵ ਨਿਯੁਕਤ ਕੋਆਰਡੀਨੇਟਰ ਪਰਮਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਤਹਿਤ ਹਰੇਕ ਵਰਗ ਨੂੰ ਅਹੁਦੇਦਾਰੀ ਦਿੱਤੀ ਜਾ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਇਕ ਰਾਜਸੀ ਪਾਰਟੀ ਦੇ ਨਾਲੋ ਨਾਲ ਸਮਾਜਿਕ ਸੰਗਠਨ ਵਜੋਂ ਵੀ ਕੰਮ ਕਰਦੀ ਹੈ। ਉਧਰ ਪਾਰਟੀ ਦੇ ਨਵ ਨਿਯੁਕਤ ਕੋ-ਆਰਡੀਨੇਟਰ ਪਰਮਜੀਤ ਸਿੰਘ ਪੰਮਾਂ ਨੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਤੇ ਸਮੁੱਚੇ ਵਰਗਾਂ ਦਾ ਸਹਿਯੋਗ ਲੈਣ ਦੇ ਨਾਲ ਨਾਲ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਇਸ ਮੌਕੇ ਸੁੱਖੀ ਮੱਲੂਆਣਾ, ਗੁਰਭਜਨ ਸਿੰਘ ਢਿੱਲੋ, ਮਨਮੋਹਨ ਗਰਗ ਬਲਾਕ ਪ੍ਰਧਾਨ ਯੋਧਾ ਮਹਿਰਾਜ, ਲੱਖਾ ਸਰਪੰਚ ਪਿੱਪਲੀ, ਨਿੰਮਾ ਬਲਾਕ ਪ੍ਰਧਾਨ, ਲੱਖਾ ਪੈਸਟੀਸਾਈਡ, ਬਖਸੀਸ਼ ਸਿੰਘ ਬਲਾਕ ਪ੍ਰਧਾਨ ,ਗੁਰਦੀਪ ਢੂਲੇਵਾਲਾ, ਜੱਸੂ ਨਿਊਜ਼ੀਲੈਂਡ, ਮਹਿੰਮਾ ਸਿੰਘ ਜੱਸਾ ਸਿੰਘ, ਗੁਰਵਿੰਦਰ ਸਿੰਘ, ਲੱਖਾ ਸਾਬਕਾ ਕੌਸਲਰ, ਦਰਸਨ ਸਿਧਾਣਾ ਡਇਰੈਕਟਰ, ਕੁਲਵੰਤ ਸਰਪੰਚ, ਹੈਪੀ ਸਰਪੰਚ, ਸਤਵੀਰ ਬਿੰਦਾ ਆਦਿ ਹਾਜ਼ਰ ਸਨ।