ਲਾਇਬਰੇਰੀ ’ਚ ਗਣਤੰਤਰ ਦਿਵਸ ਮਨਾਇਆ
ਪਬਲਿਕ ਲਾਇਬਰੇਰੀ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Publish Date: Wed, 28 Jan 2026 06:25 PM (IST)
Updated Date: Thu, 29 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ ਬਠਿੰਡਾ ਵੱਲੋਂ 77ਵਾਂ ਗਣਤੰਤਰ ਦਿਵਸ ਬਹੁਤ ਹੀ ਉਤਸਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਲਾਇਬਰੇਰੀ ਦੇ ਪ੍ਰਧਾਨ ਡਾ. ਹਰਬਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਬਲਤੇਜ ਸਿੰਘ ਨੇ ਨਿਭਾਈ ਅਤੇ ਸਮੂਹ ਕਾਰਜਕਾਰਨੀ ਮੈਜ਼ਬਰਾ ਨੇ ਉਨ੍ਹਾਂ ਦਾ ਸਾਥ ਦਿੱਤਾ। ਇਸ ਦੌਰਾਨ ਪਰਿਆਸ ਸਕੂਲ ਅਤੇ ਡੀਪੀਐਸ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ ਅਤੇ ਦੇਸ ਭਗਤੀ ਦੇ ਗੀਤਾਂ ਤੇ ਡਾਂਸ ਪੇਸ ਕੀਤਾ। ਇਸ ਮੌਕੇ ਜਸਵੀਰ ਸਿੰਘ ਜੱਸਾ ਐਮਸੀ ਨੇ ਗਣਤੰਤਰ ਦਿਵਸ ਦੀ ਸਾਰੇ ਦੇਸ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਲਾਇਬਰੇਰੀ ਵੱਲੋ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਲਾਇਬਰੇਰੀ ਦੇ ਪੁਰਾਣੇ ਪਾਠਕ ਹਰਦੀਪ ਸਿੰਘ ਘਈ, ਲੇਖਕ ਦਵੀ ਸਿੱਧ, ਡੀਪੀਐੱਸ ਸਕੂਲ ਦੇ ਸੰਗੀਤ ਟੀਚਰ ਬਲਜਿੰਦਰ ਸਿੰਘ, ਰਾਜ ਕੁਮਾਰ, ਸਾਹਿਲ ਸਿੱਧੂ ਅਤੇ ਉਨ੍ਹਾਂੲ ਸਾਰਿਆਂ ਬੱਚਿਆ ਨੂੰ ਲਾਇਬਰੇਰੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਆਪਣੀ ਆਇਟਮ ਪੇਸ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਕੁਲਦੀਪ ਢੀਂਗਰਾ ਨੇ ਨਿਭਾਈ। ਆਏ ਹੋਏ ਸਾਰੇ ਮਹਿਮਾਣਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਰਪ੍ਰਸਤ ਸੁਖਦੇਵ ਸਿੰਘ ਸਮਾਘ, ਮੀਤ ਪ੍ਰਧਾਨ ਅਰਵਿੰਦ ਮਹਿਤਾ, ਜਨਰਲ ਸਕੱਤਰ ਕੁਲਦੀਪ ਢੀਂਗਰਾ, ਕੈਸੀਅਰ ਪਰਵੀਨ ਕਾਕਾ, ਕੰਵਲਜੀਤ ਸਿੰਘ ਭੰਗੂ, ਕੁਲਵਿੰਦਰ ਸਿੰਘ, ਪਵਨ ਤਾਇਲ, ਰਮਨੀਕ ਵਾਲੀਆ, ਚਰਨਜੀਤ ਸਿੰਘ, ਵਰਿੰਦਰ ਸਿੰਗਲਾ, ਸੁਰਿੰਦਰ ਸਰਮਾ, ਸਤੀਸ ਗਰਗ, ਗੁਰਲਾਬ ਸਿੰਘ, ਡਾ. ਅਨੁਰਾਗ ਗਿਰਧਰ, ਨਵਨੀਤ ਦੁੱਗਲ, ਹਰਬੰਸ ਲਾਲ ਗਰਗ, ਜਸਵਿੰਦਰ ਸਰਮਾ, ਗੁਰਪ੍ਰੀਤ ਸਿੰਘ, ਠਾਕੁਰ ਦਾਸ, ਵਿਜੇ ਗਰਗ, ਰਨਜੀਤ ਕੌਰ ਧਾਲੀਵਾਲ, ਨੀਲਮ ਢੀਂਗਰਾ ਤੇ ਮੈਨੇਜਰ ਪਰਵੀਨ ਗਰਗ ਆਦਿ ਹਾਜਰ ਸਨ।