ਬਾਬਾ ਮੋਨੀ ਜੀ ਕਾਲਜ ’ਚ ਗਣਤੰਤਰ ਦਿਵਸ ਮਨਾਇਆ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜ਼ਿਜ ਵਿਚ ਗਣਤੰਤਰ ਦਿਵਸ ਮਨਾਇਆ
Publish Date: Wed, 28 Jan 2026 06:23 PM (IST)
Updated Date: Thu, 29 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜ਼ਿਜ ਲਹਿਰਾ ਮੁਹੱਬਤ (ਬਠਿੰਡਾ) ਵਿਚ ਗਣਤੰਤਰ ਦਿਵਸ ਦੇਸ਼ਭਗਤੀ ਦੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਮੈਰੀ ਡਾਸਨਫਰਾਂਸੀਸ ਅਤੇ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਰਜਨੀ ਚੌਧਰੀ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਸਾਹਿਬਾਨ ਦੁਆਰਾ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਗਣਤੰਤਰ ਦਿਵਸ ਦੀ ਮਹੱਤਤਾ ’ਤੇ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਸੰਵਿਧਾਨ ਸਾਡੇ ਅਧਿਕਾਰਾਂ ਦੇ ਨਾਲ-ਨਾਲ ਕਰਤੱਬਾਂ ਦੀ ਵੀ ਯਾਦ ਦਵਾਉਂਦਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਏਕਤਾ ਅਤੇ ਦੇਸ਼ ਸੇਵਾ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਦੇਸ਼ਭਗਤੀ ਗੀਤਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਮਾਗਮ ਨੂੰ ਹੋਰ ਰੌਣਕਮਈ ਬਣਾਇਆ। ਸਮਾਗਮ ਦੇ ਅੰਤ ਵਿਚ ਮਿਠਾਈ ਵੰਡ ਕੇ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ ਗਈ। ਇਸ ਦੌਰਾਨ ਡਿਗਰੀ ਕਾਲਜ ਦੇ ਸਮੂਹ ਸਟਾਫ਼ ਮੈਂਬਰ ਪ੍ਰੋ. ਅਮਨਿੰਦਰ ਕੌਰ , ਪ੍ਰੋ. ਮੋਨਿਕਾ ਗਰਗ, ਪ੍ਰੋ. ਰਮਨਦੀਪ ਕੌਰ, ਪ੍ਰੋ. ਅਵਨੀਤ ਕੌਰ , ਪ੍ਰੋ. ਸੁਖਦੀਪ ਕੌਰ , ਪ੍ਰੋ. ਲਵਪ੍ਰੀਤ ਕੌਰ , ਪ੍ਰੋ. ਰੁਚੀਕਾ, ਪ੍ਰੋ. ਨਵਦੀਪ ਸ਼ਰਮਾ, ਪ੍ਰੋ. ਜਗਪ੍ਰੀਤ ਕੌਰ , ਪ੍ਰੋ.ਨਵਜੋਤ ਕੌਰ, ਪ੍ਰੋ. ਰਵਿੰਦਰ ਕੌਰ ,ਪ੍ਰੋ. ਸਰਬਜੀਤ ਕੌਰ, ਪ੍ਰੋ. ਅਕਾਸਦੀਪ , ਪ੍ਰੋ. ਜਸਕਰਨ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਅਤੇ ਨਰਸਿੰਗ ਕਾਲਜ ਦੇ ਸਮੂਹ ਸਟਾਫ਼ ਮੈਂਬਰ ਵਾਈਸ ਪ੍ਰਿੰਸੀਪਲ ਮੈਡਮ ਸ਼ਿਖਾ ਚੋਪੜਾ, ਅਸਿਸਟੈਂਟ ਪ੍ਰੋ. ਕੁਲਦੀਪ ਕੌਰ, ਅਸਿਸਟੈਂਟ ਪ੍ਰੋ. ਸ਼ਿਵਾਲੀ ਸ਼ਰਮਾ, ਅਸਿਸਟੈਂਟ ਪ੍ਰੋ. ਨਵਦੀਪ ਕੌਰ, ਮੈਡਮ ਪੂਨਮ, ਜ਼ਰਨਿਗਾ, ਕਮਲਜੀਤ ਕੌਰ ਬਾਠ , ਮੈਡਮ ਸ਼ਿਵਾਨੀ, ਮੈਡਮ ਯਸ਼ਲੀਨ ਕੌਰ , ਮੈਡਮ ਲਵਪ੍ਰੀਤ ਕੌਰ , ਮੈਡਮ ਪਲਵੀ , ਮੈਡਮ ਲਖਵਿੰਦਰ ਕੌਰ , ਮੈਡਮ ਸੰਜਨਾ , ਮੈਡਮ ਮਹਿਕਪ੍ਰੀਤ ਕੌਰ, ਮੈਡਮ ਹਰਮਨਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਆਂਨਚਲ, ਮੈਡਮ ਨਹੀਸ਼ਨਾ ਅਤੇ ਕਲੀਸਰ ਤੇਜਵਿੰਦਰ ਸਿੰਘ ਆਦਿ ਅਧਿਆਪਕ ਸ਼ਾਮਲ ਸਨ।