ਕੱਚੇ ਰਸਤੇ ’ਤੇ ਲਵਾਈਆਂ ਇੰਟਰਲਾਕ ਟਾਇਲਾਂ
ਸਰਪੰਚ ਨਿਰਮਲ ਸਿੰਘ ਵੱਲੋਂ ਕੱਚੇ ਰਸਤੇ ਨੂੰ ਲਾਕ ਟਾਈਲਾਂ ਨਾਲ ਕਰਵਾਇਆ ਪੱਕਾ
Publish Date: Tue, 27 Jan 2026 09:36 PM (IST)
Updated Date: Wed, 28 Jan 2026 04:14 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪਿੰਡ ਸੇਖੂ ਵਿੱਚ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਲੰਬੇ ਸਮੇਂ ਤੋਂ ਕੱਚੇ ਅਤੇ ਖ਼ਰਾਬ ਹਾਲਤ ਵਿੱਚ ਪਏ ਰਸਤੇ ਨੂੰ ਉੱਚ ਗੁਣਵੱਤਾ ਵਾਲੀਆਂ ਲਾਕ ਟਾਈਲਾਂ ਲਗਾ ਕੇ ਪੂਰੀ ਤਰ੍ਹਾਂ ਪੱਕਾ ਕਰਵਾਇਆ ਗਿਆ। ਇਸ ਮਹੱਤਵਪੂਰਨ ਵਿਕਾਸ ਕਾਰਜ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਇਹ ਰਸਤਾ ਪਹਿਲਾਂ ਬਰਸਾਤ ਦੇ ਮੌਸਮ ਦੌਰਾਨ ਚਿੱਕੜ ਨਾਲ ਭਰ ਜਾਂਦਾ ਸੀ, ਜਿਸ ਕਾਰਨ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਲਾਕ ਟਾਈਲਾਂ ਲੱਗਣ ਨਾਲ ਰਸਤਾ ਮਜ਼ਬੂਤ, ਸੁਚੱਜਾ ਤੇ ਸੁਰੱਖਿਅਤ ਬਣ ਗਿਆ ਹੈ, ਜਿਸ ਨਾਲ ਆਵਾਜਾਈ ਬਿਲਕੁਲ ਸੌਖੀ ਹੋ ਗਈ ਹੈ। ਪਿੰਡ ਵਾਸੀਆਂ ਵੱਲੋਂ ਇਸ ਵਿਕਾਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਪੰਚ ਨਿਰਮਲ ਸਿੰਘ ਹਮੇਸ਼ਾ ਪਿੰਡ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਮੁੱਢਲੇ ਆਧਾਰ ’ਤੇ ਹੱਲ ਕਰਦੇ ਆ ਰਹੇ ਹਨ ਅਤੇ ਇਹ ਕੰਮ ਉਸਦੀ ਸੋਚ ਤੇ ਇਮਾਨਦਾਰ ਅਗਵਾਈ ਦਾ ਸਾਫ਼ ਸਬੂਤ ਹੈ। ਇਸ ਮੌਕੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਵਿਕਾਸ ਲਈ ਗ੍ਰਾਮ ਪੰਚਾਇਤ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਭਵਿੱਖ ’ਚ ਵੀ ਸੜਕਾਂ, ਨਾਲੀਆਂ, ਸਫ਼ਾਈ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨਾਲ ਸਬੰਧਤ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ।