ਮੇਅਰ ਮਹਿਤਾ ਨੇ ਨਗਰ ਨਿਗਮ ’ਚ ਲਹਿਰਾਇਆ ਤਿਰੰਗਾ
ਮੇਅਰ ਮਹਿਤਾ ਨੇ 77ਵੇਂ ਗਣਤੰਤਰ ਦਿਵਸ 'ਤੇ ਨਗਰ ਨਿਗਮ ਵਿਖੇ ਲਹਿਰਾਇਆ ਤਿਰੰਗਾ
Publish Date: Tue, 27 Jan 2026 07:05 PM (IST)
Updated Date: Wed, 28 Jan 2026 04:10 AM (IST)

-ਪਰੇਡ ਦਾ ਨਿਰੀਖਣ ਕਰਨ ਉਪਰੰਤ ਸੰਵਿਧਾਨ ਨਿਰਮਾਤਾ ਤੇ ਆਜ਼ਾਦੀ ਘੁਲਾਟੀਆਂ ਨੂੰ ਦਿੱਤੀ ਸ਼ਰਧਾਂਜਲੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ 77ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਬਠਿੰਡਾ ਨਗਰ ਨਿਗਮ ਵਿਖੇ ਇੱਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਤਿਰੰਗਾ ਲਹਿਰਾਇਆ। ਫਿਰ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਲਈ। ਨਗਰ ਨਿਗਮ ’ਚ ਪਹੁੰਚਣ ਤੇ ਉਨ੍ਹਾਂ ਦਾ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਸਾਰੇ ਕੌਂਸਲਰ ਤੇ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਸੁਨੀਲ ਮਹਿਤਾ, ਐਕਸੀਅਨ ਰਾਜਿੰਦਰ ਕੁਮਾਰ, ਨੀਰਜ ਕੁਮਾਰ, ਸੁਪਰਿੰਟੈਂਡੈਂਟ ਮੈਡਮ ਰਾਜਪਾਲ ਕੌਰ ਤੇ ਸੁਰੇਸ਼ ਸੇਤੀਆ ਸਮੇਤ ਸਾਰੇ ਕੌਂਸਲਰ, ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ। ਆਪਣੇ ਸੰਬੋਧਨ ’ਚ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸਾਰੇ ਨਾਗਰਿਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਹਾਂ ਤੇ ਬਾਬਾ ਸਾਹਿਬ ਦੁਆਰਾ ਤਿਆਰ ਕੀਤੇ ਗਏ ਸੰਵਿਧਾਨ ਨੇ ਸਾਨੂੰ ਲੋਕਤੰਤਰੀ ਅਧਿਕਾਰ ਦਿੱਤੇ ਹਨ। ਮੇਅਰ ਨੇ ਕਿਹਾ ਕਿ ਭਾਰਤੀ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ, ਜਿਸ ਨੇ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੱਤਾ ਅਤੇ ਸਮਾਜ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਅੱਗੇ ਵਧਾਇਆ। ਉਨ੍ਹਾਂ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਨਿਗਮ ਦੀ ਪੂਰੀ ਟੀਮ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਬਠਿੰਡਾ ਨੂੰ ਵਿਕਾਸ ਦੇ ਰਾਹ ਤੇ ਅੱਗੇ ਵਧਾਉਣ ਲਈ ਅਣਥੱਕ ਮਿਹਨਤ ਕੀਤੀ ਹੈ ਅਤੇ ਭਵਿੱਖ ਵਿੱਚ ਬਠਿੰਡਾ ਨੂੰ ਇੱਕ ਵਿਕਸਤ ਅਤੇ ਆਦਰਸ਼ ਸ਼ਹਿਰ ਬਣਾਉਣ ਲਈ ਇਸ ਤਰੀਕੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ। ਮਹਿਤਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਗਣਤੰਤਰ ਦਿਵਸ ਹੈ ਜ਼ਰੂਰ ਹੈ, ਪਰ ਆਖਰੀ ਨਹੀਂ। ਉਹ ਪੂਰੀ ਨਗਰ ਨਿਗਮ ਟੀਮ ਦੇ ਨਾਲ ਮਿਲ ਕੇ ਬਠਿੰਡਾ ਨੂੰ ਇੱਕ ਸਾਫ਼, ਸੁੰਦਰ, ਆਧੁਨਿਕ ਅਤੇ ਵਿਕਸਤ ਸ਼ਹਿਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਸਮਾਗਮ ਦੌਰਾਨ ਸੇਂਟ ਹਾਰਟ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਸਮਾਗਮ ਦੇ ਅੰਤ ’ਚ ਮੇਅਰ ਪਦਮਜੀਤ ਸਿੰਘ ਮਹਿਤਾ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਅਤੇ ਸਾਰੇ ਕੌਂਸਲਰਾਂ ਨੇ ਨਿਗਮ ਦੇ ਮਿਹਨਤੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ।