ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ’ਚ ਕਰਵਾਇਆ ਦਾਖ਼ਲ
ਗੰਭੀਰ ਹਾਲਤ ਵਿੱਚ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ
Publish Date: Tue, 27 Jan 2026 05:43 PM (IST)
Updated Date: Wed, 28 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਬਠਿੰਡਾ ਬੱਸ ਅੱਡੇ ਦੇ ਬਾਹਰ ਇਕ ਵਿਅਕਤੀ ਦੇ ਗੰਭੀਰ ਹਾਲਤ ਵਿੱਚ ਪਏ ਹੋਣ ਅਤੇ ਖੂਨ ਦੀਆਂ ਉਲਟੀਆਂ ਕਰਨ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਕਾਰਵਾਈ ਕਰਦਿਆਂ ਐਂਬੂਲੈਂਸ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜੀ। ਟੀਮ ਦੇ ਮੈਂਬਰ ਸੰਦੀਪ ਗਿੱਲ ਵੱਲੋਂ ਮੌਕੇ ’ਤੇ ਵੇਖਿਆ ਕਿ ਇਕ ਬਜ਼ੁਰਗ ਵਿਅਕਤੀ ਲਹੂ ਦੀਆਂ ਉਲਟੀਆਂ ਕਰ ਰਿਹਾ ਸੀ ਤੇ ਆਲੇ-ਦੁਆਲੇ ਖੂਨ ਫੈਲਿਆ ਹੋਇਆ ਸੀ। ਵਿਅਕਤੀ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਸਹਾਰਾ ਟੀਮ ਨੇ ਬਿਨਾਂ ਦੇਰੀ ਕੀਤੇ ਉਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਵਿਅਕਤੀ ਦੀ ਪਛਾਣ ਰਾਕੇਸ਼ (78 ਸਾਲ), ਪੁੱਤਰ ਮੋਹਨ ਚੰਦ, ਵਾਸੀ ਝਾਰਖੰਡ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਮਰੀਜ਼ ਦੀ ਹਾਲਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਸਹਾਰਾ ਜਨ ਸੇਵਾ ਦੀ ਤੁਰੰਤ ਕਾਰਵਾਈ ਨਾਲ ਸਮੇਂ ਸਿਰ ਇਲਾਜ ਮਿਲਣ ਕਾਰਨ ਬਜ਼ੁਰਗ ਦੀ ਜਾਨ ਬਚਣ ਦੀ ਆਸ ਪ੍ਰਗਟਾਈ ਜਾ ਰਹੀ ਹੈ।