ਖੇਤ ਮਜ਼ਦੂਰ ਸਭਾ ਵੱਲੋਂ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ
ਖੇਤ ਮਜ਼ਦੂਰ ਸਭਾ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ
Publish Date: Sun, 25 Jan 2026 07:48 PM (IST)
Updated Date: Mon, 26 Jan 2026 04:16 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕੇਂਦਰ ਸਰਕਾਰ ਦੇ ਨਰੇਗਾ ਅਤੇ ਮਜ਼ਦੂਰਾਂ ਦੇ ਹੱਕ ਖ਼ਿਲਾਫ਼ ਅੰਦੋਲਨ ਦੇ ਸੰਦਰਭ ਵਿਚ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ, ਬੰਗੀ ਦੀਪਾ ਤੇ ਬੰਗੀ ਰੁਲਦੂ ਵਿਚ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ “ਮਜ਼ਦੂਰ-ਦੁਸ਼ਮਣ” ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੀਟਿੰਗਾਂ ’ਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਜਗਜੀਤ ਸਿੰਘ ਜੋਗਾ ਨੇ ਦੋਸ਼ ਲਾਇਆ ਕਿ ਨਰੇਗਾ ਯੋਜਨਾ ਦਾ ਗਲਾ ਘੋਟ ਕੇ 80 ਕਰੋੜ ਗਰੀਬਾਂ ਦੇ ਹੱਕ ਖ਼ਤਮ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸੇਖਪੁਰਾ ਨੇ ਆਲੋਚਨਾ ਕੀਤੀ ਕਿ ਪੰਜਾਬ ਦੀ ਸਰਕਾਰ ਨੇ ਔਰਤਾਂ ਨੂੰ ਵਾਅਦਾ ਕੀਤੇ ਰੁਪਏ ਨਹੀਂ ਦਿੱਤੇ । ਮਜ਼ਦੂਰਾਂ ਨੇ ਮੰਗ ਕੀਤੀ ਕਿ ਨਰੇਗਾ ਦਾ ਨਵਾਂ “ਵਿਕਸਿਤ ਭਾਰਤ ਜੀ ਰਾਮ ਜੀ” ਕਾਨੂੰਨ ਵਾਪਸ ਲਿਆ ਜਾਵੇ, ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਲ ਵਿਚ 200 ਦਿਹਾੜੀ ਕੰਮ ਦਿੱਤਾ ਜਾਵੇ। ਉਨ੍ਹਾਂ ਨੇ ਹਰ ਮਜ਼ਦੂਰ ਤੇ ਕਿਸਾਨ ਨੂੰ 10,000 ਰੁਪਏ ਮਹੀਨਾ ਬਿਨਾਂ ਸ਼ਰਤ ਪੈਨਸ਼ਨ ਅਤੇ ਔਰਤਾਂ ਲਈ 1,000 ਰੁਪਏ ਮਹੀਨਾ ਰਸੋਈ ਖ਼ਰਚਾ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਖੇਤ ਮਜ਼ਦੂਰ ਸਭਾ ਦੇ ਸਥਾਨਕ ਆਗੂ ਚੰਦ ਸਿੰਘ ਬੰਗੀ, ਮਿਠੂ ਸਿੰਘ ਬੰਗੀ, ਜੱਸਾ ਸਿੰਘ ਬੰਗੀ ਰੁਲਦੂ ਅਤੇ ਜਸਵੰਤ ਸਿੰਘ ਕਾਕਾ ਬੰਗੀ ਦੀਪਾ ਵੀ ਹਾਜ਼ਰ ਸਨ। ਅੰਤ ’ਚ 7 ਫਰਵਰੀ ਨੂੰ ਬਠਿੰਡਾ ਵਿਚ ਇਸ ਰੋਸ ਮੁਜ਼ਾਹਰੇ ਦੀ ਯੋਜਨਾ ਬਣਾਈ ਹੈ।