ਅਕਾਦਮਿਕ ਸੋਮੇ ਮਜ਼ਬੂਤ ਕਰਨ ਲਈ ਚੁੱਕਿਆ ਅਹਿਮ ਕਦਮ
ਖ਼ਾਲਸਾ ਕਾਲਜ ਅਤੇ ਡਾ. ਬਲਵੀਰ ਸਿੰਘ ਇੰਸਟੀਟਿਊਟ ਆਫ ਨਰਸਿੰਗ ‘ਚ ਸਾਂਝੇਦਾਰੀ ਦਾ ਸਮਝੌਤਾ
Publish Date: Sun, 25 Jan 2026 06:27 PM (IST)
Updated Date: Mon, 26 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਸਾਇੰਸ ਵਿਭਾਗ ਤੇ ਡਾ. ਬਲਵੀਰ ਸਿੰਘ ਇੰਸਟੀਟਿਊਟ ਆਫ ਨਰਸਿੰਗ ਭਗਤਾ ਭਾਈ ਕਾ ਦੇ ਵਿਚਾਲੇ ਸਾਂਝੇਦਾਰੀ ਦੇ ਖੇਤਰ ’ਚ ਇਕ ਮਹੱਤਵਪੂਰਨ ਸਮਝੌਤਾ ਕਰਦਿਆਂ ਵਿਦਿਆਰਥੀਆਂ ਲਈ ਅਕਾਦਮਿਕ ਸੋਮਿਆਂ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ। ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਹਰਪਿੰਦਰ ਕੌਰ ਨੇ ਦੱਸਿਆ ਕਿ ਇਸ ਐੱਮਓਯੂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਖੋਜ ਸਮੱਗਰੀ ਤੇ ਸਰੋਤਾਂ ਦੀ ਪਰਸਪਰ ਪਹੁੰਚ ਦੇਣਾ ਹੈ। ਇਸ ਸਮਝੌਤੇ ਅਧੀਨ ਦੋਵੇਂ ਸੰਸਥਾਵਾਂ ਅਕਾਦਮਿਕ ਤੇ ਰਿਸਰਚ ਆਧਾਰਿਤ ਸਰਗਰਮੀਆਂ ਨੂੰ ਸਾਂਝੇ ਤੌਰ ’ਤੇ ਕਰ ਸਕਦੀਆਂ ਹਨ। ਪ੍ਰਿੰਸੀਪਲ ਨਵਕਿਰਨ ਕੌਰ, ਪ੍ਰੋ. ਹਰਦੀਪ ਕੌਰ ਤੇ ਪ੍ਰੋ. ਅਮਨਦੀਪ ਕੌਰ ਹਾਜ਼ਰ ਸਨ।