ਵਿਦਿਆਰਥੀਆਂ ਨੂੰ ਪੌਸ਼ਟਿਕ ਖ਼ੁਰਾਕ ਸਬੰਧੀ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਪੌਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ
Publish Date: Sun, 25 Jan 2026 05:52 PM (IST)
Updated Date: Mon, 26 Jan 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਅਨੀਮੀਆ ਮੁਕਤ ਭਾਰਤ ਅਭਿਆਨ ਅਧੀਨ ਬਠਿੰਡਾ ਦੇ ਸਿਵਲ ਸਰਜਨ ਡਾ. ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡਾਂ ’ਚ ਬੱਚਿਆਂ ਦੇ ਹੋਮੋਗਲੋਬਨ ਦੀ ਜਾਂਚ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਲੈਣ ਦਾ ਵੀ ਸੱਦਾ ਦਿੱਤਾ ਗਿਆ। ਭਗਤਾ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਦੀ ਆਗਵਾਈ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਗੁਰੂਸਰ ਵਿਖੇ ਸਿਹਤ ਵਿਭਾਗ ਦੀ ਟੀਮ ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਉਣਾ ਦੀ ਅਗਵਾਈ ਹੇਠ ਪਹੁੰਚੇ। ਇਸ ਟੀਮ ’ਚ ਐਮਪੀਐਚ ਡਬਲ ਮੇਲ ਜਗਮੋਹਨ ਸਿੰਘ, ਸ਼ਰਨਜੀਤ ਕੌਰ ਏਐਨਐਮ ਅਤੇ ਸਰਬਜੀਤ ਕੌਰ ਆਸ਼ਾ ਵਰਕਰ ਵੀ ਸ਼ਾਮਲ ਸਨ। ਇਸ ਦੌਰਾਨ ਟੀਮ ਵੱਲੋਂ ਵਿਦਿਆਰਥੀਆਂ ਦੇ ਬਲੱਡ ਦੀ ਜਾਂਚ ਕਰ ਕੇ ਹੋਮੋਗਲੋਬਨ ਚੈੱਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਊਣਾ ਅਤੇ ਐਮਪੀਐਚ ਡਬਲਊ ਮੇਲ ਜਗਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਖੁਰਾਕ ਜਿਸ ’ਚ ਹਰੀਆਂ ਪੱਤੇਦਾਰ ਸਬਜ਼ੀਆਂ, ਸੱਲਾਦ, ਆਂਡੇ,ਮੀਟ, ਦੁੱਧ ਦਹੀ, ਮੋਟੇ ਅਨਾਜ ਦੇ ਲਾਭ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸ਼ਰਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਹੈਂਡ ਵਾਸ਼ਿੰਗ ਦੇ ਪ੍ਰੈਕਟਿਸ ਵੀ ਕਰਵਾਈ ਗਈ। ਇਸ ਮੌਕੇ ਸਕੂਲ ਮੁਖੀ ਪ੍ਰਵੀਨ ਕੌਰ ਤੇ ਪ੍ਰਦੀਪ ਸਿੰਘ ਸਮਾਜਿਕ ਅਧਿਆਪਕ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਇਸੇ ਤਰ੍ਹਾਂ ਹੀ ਸਿਹਤ ਮੁਲਾਜ਼ਮਾਂ ਵੱਲੋਂ ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ ਵੀ ਸਕੂਲੀ ਵਿਦਿਆਰਥਣ ਦੇ ਹੋਮੋਗਲੋਬਨ ਦੀ ਜਾਂਚ ਕੀਤੀ।