ਮਾਤਾ ਸਾਹਿਬ ਕੌਰ ਕਾਲਜ ’ਚ ਕਰਵਾਇਆ ਸੈਮੀਨਾਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਵਿਸ਼ੇਸ਼ ਸੈਮੀਨਾਰ ਕਰਵਾਇਆ
Publish Date: Sun, 25 Jan 2026 05:46 PM (IST)
Updated Date: Mon, 26 Jan 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਐਨਐਸਐਸ ਵਿਭਾਗ ਅਤੇ ਯੂਥ ਕਲੱਬ ਵੱਲੋਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਨੈਸ਼ਨਲ ਵੋਟਰਜ਼ ਡੇ ਦੇ ਮੌਕੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਲੋਕਤੰਤਰਿਕ ਪ੍ਰਕਿਰਿਆ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਵੋਟ ਬਣਨ ਦੀ ਪ੍ਰਕਿਰਿਆ, ਵੋਟ ਦੀ ਸਹੀ ਵਰਤੋਂ ਅਤੇ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਆਪਣੇ ਫਰਜ਼ਾਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਇਸ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਸਹੁੰ ਚੁੱਕ ਸਮਾਰੋਹ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਨਿਰਪੱਖ ਢੰਗ ਨਾਲ ਵੋਟ ਪਾਉਣ ਦੀ ਸੌਂਹ ਲਈ। ਸਵੀਪ ਅਭਿਆਨ ਤਹਿਤ ਸਮਾਗਮ ਵਿਚ ਸੁਭਾਸ਼ ਗਰਗ (ਡਿਸਟ੍ਰਿਕਟ ਨੋਡਲ ਅਫ਼ਸਰ, ਸਵੀਪ), ਸੁਰੇਸ਼ ਗੌਰ (ਸਕੂਲ ਆਫ ਇਲੈਕਟੋਰਲ ਲਿਟਰੇਸੀ) ਅਤੇ ਲਤਾ ਸ਼੍ਰੀਵਾਸਤਵ (ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਬਠਿੰਡਾ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰੇੇਥੀਆਂ ਨੂੰ ਵੋਟਰ ਕਾਰਡ ਬਣਵਾਉਣ ਦੀ ਪ੍ਰਕਿਰਿਆ ਤੇ ਚੋਣਾਂ ਦੌਰਾਨ ਵੋਟ ਦੇ ਸਹੀ ਤੇ ਕਾਨੂੰਨੀ ਉਪਯੋਗ ਬਾਰੇ ਜਾਗਰੂਕ ਕੀਤਾ। ਸਮਾਗਮ ਦੇ ਅੰਤ ਵਿਚ ਪ੍ਰੋ. ਸ਼ਾਲਿਨੀ ਸਹਿਗਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਨੂੰ ਲੋਕਤੰਤਰਿਕ ਮੁੱਲਾਂ ਪ੍ਰਤੀ ਜਾਗਰੂਕ ਕਰਨ ਲਈ ਸਾਰੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਨਐਸਐਸ ਵਿਭਾਗ ਤੋਂ ਡਾ. ਅਮਨਪਾਲ ਕੌਰ, ਡਾ. ਸਪਨਜੀਤ ਕੌਰ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ ਰਾਜਨਦੀਪ ਕੌਰ ਅਤੇ ਯੂਥ ਕਲੱਬ ਤੋਂ ਡਾ. ਰਮਨਦੀਪ ਕੌਰ, ਪ੍ਰੋ. ਗੁਰਮੀਤ ਕੌਰ ਤੇ ਸਮੂਹ ਸਟਾਫ ਮੌਜੂਦ ਰਹੇ।