ਖਾਲਸਾ ਕਾਲਜ ‘ਚ ਵਿਦਿਆਰਥੀਆਂ ਨੇ ਪਾਈ ਵਿੱਦਿਅਕ ਫੇਰੀ
ਖਾਲਸਾ ਕਾਲਜ ‘ਚ ਵਿਦਿਆਰਥੀਆਂ ਨੇ ਪਾਈ ਵਿਦਿਅਕ ਫੇਰੀ
Publish Date: Sat, 24 Jan 2026 08:32 PM (IST)
Updated Date: Sun, 25 Jan 2026 04:22 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਗਿਆਰਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆ ਵੱਲੋਂ ਇਕ ਵਿਸ਼ਾਲ ਵਿੱਦਿਅਕ ਫੇਰੀ ਕਰਵਾਈ ਗਈ। ਇਸ ਦੌਰਾਨ ਫੈਂਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਜਿੰਕਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੇ ਸੰਬੋਧਨ ਕਰਦਿਆਂ ਭਾਸ਼ਣ ਦਿੱਤਾ, ਜਿਸ ’ਚ ਉਨ੍ਹਾਂ ਨੇ ਚੱਲ ਰਹੇ ਕੋਰਸ ਫੈਂਸ਼ਨ ਟੈਕਨਾਲੋਜੀ ਤੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਦੀ ਫੇਰੀ ਦੌਰਾਨ ਕਲਾਸਰੂਮ, ਲਾਇਬਰੇਰੀ, ਲੈਬਜ, ਖੇਡ ਮੈਦਾਨ, ਕੰਟੀਨ ਤੇ ਸਮਾਰਟ ਰੂਮ ਆਦਿ ਵੇਖਿਆ। ਇਸ ਦੌਰਾਨ ਉਨ੍ਹਾਂ ਨੂੰ ਕਾਲਜ ਦੀਆਂ ਸੁਵਿਧਾਵਾਂ ਤੇ ਸਿੱਖਿਆਤਮਕ ਮਾਹੌਲ ਤੋਂ ਜਾਣੂ ਕਰਵਾਇਆ, ਜਿਸ ਨਾਲ ਵਿਦਿਆਰਥੀਆਂ ’ਚ ਕਾਲਜ ਪ੍ਰਤੀ ਉਤਸ਼ਾਹ ਤੇ ਜੁੜਾਵ ਵਧਿਆ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਆਏ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਕੈਂਪਸ ਦੀ ਫੇਰੀ ਕਰਵਾਉਣਾ ਬੜਾ ਲਾਭਦਾਇਕ ਕਦਮ ਹੈ। ਇਸ ਤਰ੍ਹਾਂ ਦੀਆਂ ਫੇਰੀਆਂ ਨਾਲ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਬਾਰੇ ਜਾਣਕਾਰੀ ਮਿਲਦੀ ਹੈ ਤੇ ਉਹ ਆਪਣੇ ਭਵਿੱਖੀ ਉਦੇਸ਼ਾਂ ਪ੍ਰਤੀ ਸੁਚੇਤ ਹੰਦੇ ਹਨ। ਪ੍ਰੋ. ਜਗਦੀਪ ਕੌਰ, ਪ੍ਰੋ. ਸੁਸ਼ਮਾ ਰਾਣੀ, ਪ੍ਰੋ. ਰਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।