ਸੜਕ ਸੁਰੱਖਿਆ ’ਤੇ ਕਰਵਾਇਆ ਸੈਮੀਨਾਰ
ਸੜਕ ਸੁਰੱਖਿਆ ’ਤੇ ਕਰਵਾਇਆ ਸੈਮੀਨਾਰ
Publish Date: Sat, 24 Jan 2026 05:37 PM (IST)
Updated Date: Sun, 25 Jan 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : 1 ਜਨਵਰੀ 2026 ਤੋਂ 31 ਜਨਵਰੀ 2006 ਤਕ ਚੱਲਣ ਵਾਲੇ ਰਾਸ਼ਟਰੀ ਸੜਕੀ ਸੁਰੱਖਿਆ ਮੁਹਿੰਮ ਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਪੂਹਲੀ ਵਿਖੇ ਹੈਡ ਮਿਸਟ੍ਰੈਸ ਗਗਨਦੀਪ ਕੌਰ ਦੀ ਯੋਗ ਅਗਵਾਈ ਹੇਠ ਏਐਸਆਈ ਹਾਕਮ ਸਿੰਘ ਟਰੈਫਿਕ ਇੰਚਾਰਜ ਅਤੇ ਕੰਪਿਊਟਰ ਟੀਚਰ ਹਵਾਲਦਾਰ ਕਰਮਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਸੜਕੀ ਸੁਰੱਖਿਆ ਉੱਪਰ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਹਾਕਮ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਉਹਨਾਂ ਨੇ ਸਮਾਜ ਵਿੱਚ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਬਾਰੇ ਵੀ ਰੌਚਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ। ਇਸ ਸਬੰਧ ਵਿੱਚ ਇਕ ਰੈਲੀ ਵੀ ਕੱਢੀ ਗਈ। ਅੰਤ ਵਿੱਚ ਸਕੂਲ ਮੁਖੀ ਅਤੇ ਸਮੂਹ ਸਟਾਫ ਵੱਲੋਂ ਹਾਕਮ ਸਿੰਘ ਅਤੇ ਹਵਾਲਦਾਰ ਕਰਮਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।