13 ਫਰਵਰੀ ਨੂੰ ਗਿਆਨੀ ਪਿੰਦਰਪਾਲ ਸਿੰਘ ਖ਼ਾਲਸਾ ਭਰਨਗੇ ਹਾਜ਼ਰੀ
ਬਠਿੰਡਾ ’ਚ ਮਹਾਨ ਗੁਰਮਤਿ ਸਮਾਗਮ13 ਫਰਵਰੀ ਨੂੰ, ਗਿਆਨੀ ਪਿੰਦਰਪਾਲ ਸਿੰਘ ਖਾਲਸਾ ਭਰਨਗੇ ਹਾਜ਼ਰੀ
Publish Date: Sat, 24 Jan 2026 05:36 PM (IST)
Updated Date: Sun, 25 Jan 2026 04:10 AM (IST)
ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ
ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ ਬਠਿੰਡਾ ਵਿਖੇ 15 ਫਰਵਰੀ ਨੂੰ ਹੋਣ ਜਾ ਰਹੇ ਗੁਰਮਤਿ ਸਮਾਗਮ ਵਿੱਚ ਸਿੱਖ ਕੌਮ ਦੇ ਸਿਰਮੌਰ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਖਾਲਸਾ ਪਹੁੰਚ ਰਹੇ ਹਨ। ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਬਠਿੰਡਾ ਦੇ ਸਰਪ੍ਰਸਤ ਬਾਬਾ ਆਤਮਾ ਸਿੰਘ ਚਹਿਲ, ਪ੍ਰਧਾਨ ਸੂਬੇਦਾਰ ਜੁਗਰਾਜ ਸਿੰਘ ਤੇ ਜਨਰਲ ਸਕੱਤਰ ਭਾਈ ਬ੍ਰਿਕਰਮ ਸਿੰਘ ਧਿੰਗੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਬਠਿੰਡਾ ਵਿਖੇ ਬਾਬਾ ਹਜੂਰਾ ਸਿੰਘ ਖਿਆਲੀ ਵਾਲੇ ਪਿਛਲੇ ਸਾਲ 13 ਫਰਵਰੀ ਤੋਂ 16ਵੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਿਆ ਲੜੀ ਰਾਹੀ ਨਾਨਕ ਨਾਮਲੇਵਾ ਸੰਗਤ ਨੂੰ ਗੁਰਬਾਣੀ ਅਤੇ ਬਾਣੇ ਨਾਲ ਜੋੜ ਰਹੇ ਹਨ। ਹਰ ਰੋਜ਼ ਅੰਮ੍ਰਿਤ ਵੇਲੇ ਨਾਨਕ ਸਿੱਖ ਸੰਗਤ ਸੰਥਿਆ ਦੌਰਾਨ ਗੁਰੂਘਰ ਵਿੱਚ ਹਾਜ਼ਰੀ ਭਰਦੀ ਆ ਰਹੀ ਹੈ। ਇਹ ਗੁਰਮਤਿ ਸਮਾਗਮ 16ਵੀਂ ਸੰਥਿਆ ਦੀ ਸਮਾਪਤੀ ਦੌਰਾਨ ਸ਼ਹੀਦ ਭਾਈ ਮਤੀਦਾਸ ਗੁਰਦੁਆਰਾ ਸਾਹਿਬ ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 10 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਮਹਾਨ ਗੁਰਮਤਿ ਸਮਾਗਮ ’ਚ ਸਿੱਖ ਕੌਮ ਦੇ ਵਿਸ਼ਵ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਖਾਲਸਾ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਹਜੂਰਾ ਸਿੰਘ ਖਿਆਲੀ ਵਾਲੇ ਹਰ ਰੋਜ਼ ਅੰਮ੍ਰਿਤ ਵੇਲੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਵਿਖੇ ਸੰਗਤਾਂ ਨੂੰ ਗੁਰਬਾਣੀ ਤੇ ਬਾਣੇ ਨਾਲ ਜੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੰਥਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਹਜੂਰਾ ਸਿੰਘ ਖਿਆਲੀ ਵਾਲੇ ਦੇ ਪ੍ਰਵਚਨ ਸੁਣਨ ਲਈ ਸੰਗਤਾਂ ਅੰਮ੍ਰਿਤ ਵੇਲੇ ਲਗਾਤਾਰ ਗੁਰੂ ਘਰ ਵਿਖੇ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 10 ਫਰਵਰੀ ਦਿਨ ਮੰਗਲਵਾਰ ਨੂੰ ਮਹਾਨ ਗੁਰਮਤਿ ਸਮਾਗਮ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਚੱਲੇਗਾ ਸੋ ਬਠਿੰਡਾ ਅਤੇ ਆਸ ਪਾਸ ਪਿੰਡਾਂ ਦੀਆਂ ਸੰਗਤਾਂ ਗਿਆਨੀ ਪਿੰਦਰਪਾਲ ਸਿੰਘ ਖਾਲਸਾ ਦੀ ਕਥਾ ਸੁਣਨ ਲਈ ਮਹਾਨ ਗੁਰਮਤਿ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਹਾ ਲੈਣ।