ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਟਰੈਕਟਰ ਕੰਪਨੀ ਨਾਲ ਲੱਖਾਂ ਦੀ ਠੱਗੀ
ਫਰਜੀ ਕਾਗਜਾਤ ਤਿਆਰ ਕਰਕੇ ਟਰੈਕਟਰ ਕੰਪਨੀ ਨਾਲ ਮਾਰੀ ਠੱਗੀ
Publish Date: Sat, 24 Jan 2026 04:25 PM (IST)
Updated Date: Sun, 25 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਤਿੰਨ ਵਿਅਕਤੀਆਂ ਵੱਲੋਂ ਹਰ ਜੀ ਕਾਗਜ਼ਾਤ ਤਿਆਰ ਕਰਕੇ ਇੱਕ ਟਰੈਕਟਰ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਟਰੈਕਟਰ ਕੰਪਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਜਸਵੀਰ ਯਾਦਵ ਵਾਸੀ ਹਿਸਾਰ ਹਰਿਆਣਾ ਕੈਪੀਟਲ ਇੰਡੀਆ ਸੈਕਟਰ 118 ਮਹਾਲੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਉਸਦੇ ਭਰਾ ਹਰਪ੍ਰੀਤ ਸਿੰਘ ਵਾਸੀ ਗੰਗਾ ਅਬਲੂ ਕੀ ਤੇ ਬਰਿੰਦਰਜੀਤ ਸਿੰਘ ਵਾਸੀ ਬਾਹੋ ਯਾਤਰੀ ਜ਼ਿਲ੍ਹਾ ਬਠਿੰਡਾ ਨੇ ਫ਼ਰਜੀ ਕਾਗਜਤ ਤਿਆਰ ਕਰਕੇ ਉਨ੍ਹਾਂ ਦੀ ਕੰਪਨੀ ਤੋਂ ਦੋ ਨਿਊ ਹੋਲੈਂਡ ਟਰੈਕਟਰ ਖਰੀਦ ਕਰ ਲਏ। ਇਸ ਦੌਰਾਨ ਮੁਲਜਮਾਂ ਨੇ ਟਰੈਕਟਰਾਂ ਉੱਪਰ 17 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਹੜਾ ਕਿ ਮੁੜ ਨਹੀਂ ਭਰਿਆ ਅਤੇ ਟਰੈਕਟਰ ਵੀ ਖੁਰਦ ਬੁਰਦ ਕਰ ਦਿੱਤੇ। ਥਾਣਾ ਕੈਨਾਲ ਕਲੋਨੀ ਦੇ ਸਬ ਇੰਸਪੈਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਟਰੈਕਟਰ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।