ਮੱਛੀ ਮੋਟਰ ਚੋਰੀ ਕਰਨ ਵਾਲਾ ਕਾਬੂ
ਮੱਛੀ ਮੋਟਰ ਚੋਰੀ ਕਰਨ ਵਾਲਾ ਕਾਬੂ
Publish Date: Sat, 24 Jan 2026 04:22 PM (IST)
Updated Date: Sun, 25 Jan 2026 04:04 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਏਖਾਨਾ ਦੇ ਖੇਤਾਂ ਵਿੱਚੋਂ ਮੱਛੀ ਮੋਟਰ ਤੇ ਸਟਾਰਟਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਇੰਦਰ ਖਾਨ ਵਾਸੀ ਰਾਏ ਖਾਨਾ ਨੇ ਦੱਸਿਆ ਕਿ ਸ਼ੁਭਧੀਰ ਸਿੰਘ ਵਾਸੀ ਪਿੰਡ ਪੂਹਲੀ ਨੇ ਉਸ ਦੀ ਖੇਤ ’ਚ ਲੱਗੀ ਮੱਛੀ ਮੋਟਰ ਤੇ ਮੋਟਰ ਦਾ ਸਟਾਰਟਰ ਚੋਰੀ ਕਰ ਲਿਆ, ਜਿਸ ਦੀ ਕੀਮਤ ਕਰੀਬ 12000 ਰੁਪਏ ਬਣਦੀ ਹੈ। ਥਾਣਾ ਕੋਟਫੱਤਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਮੱਛੀ ਮੋਟਰ ਬਰਾਮਦ ਕਰ ਲਈ ਗਈ ਹੈ।