ਕੈਮੀਕਲਾਂ ਦੇ ਦੌਰ ਵਿਚ ਸ਼ੁੱਧਤਾ ਦੀ ਮਿਸਾਲ ਬਣਿਆ ਪੰਜਾਬ ਘੁਲਾੜਾ
ਕੈਮੀਕਲਾਂ ਦੇ ਦੌਰ ਵਿਚ ਸ਼ੁੱਧਤਾ ਦੀ ਮਿਸਾਲ ਬਣਿਆ ਪੰਜਾਬ ਘੁਲਾੜਾ
Publish Date: Fri, 23 Jan 2026 07:06 PM (IST)
Updated Date: Sat, 24 Jan 2026 04:13 AM (IST)

-ਮਿਲਾਵਟ ਸਾਬਤ ਕਰਨ ’ਤੇ ਇਕ ਲੱਖ ਰੁਪਏ ਇਨਾਮ ਦਾ ਖੁੱਲ੍ਹਾ ਐਲਾਨ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਪਿੰਡ ਰਾਮਪੁਰਾ ਦੇ ਅਗਾਂਹਵਧੂ ਸੋਚ ਵਾਲੇ ਕਿਸਾਨ ਸੇਵਕ ਸਿੰਘ ਚਹਿਲ, ਗੁਰਸੇਵਕ ਸਿੰਘ (ਗਾਗੀ ਸਿੱਧੂ) ਭੋਲਾ ਸਿੰਘ ਨੰਬਰਦਾਰ ਵੱਲੋਂ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ’ਤੇ ਰਾਮਪੁਰਾ ਫੂਲ ਦੇ ਨਜ਼ਦੀਕ “ਪੰਜਾਬ ਘੁਲਾੜਾ” ਦੇ ਨਾਮ ਨਾਲ ਸ਼ੁੱਧਤਾ ਭਰਿਆ ਘੁਲਾੜਾ ਸ਼ੁਰੂ ਕੀਤਾ ਗਿਆ ਹੈ। ਘੁਲਾੜੇ ਦੇ ਮਾਲਕਾਂ ਨੇ ਕਿਹਾ ਕਿ ਅੱਜ ਦੇ ਕੈਮੀਕਲਾਂ ਅਤੇ ਮਿਲਾਵਟ ਦੇ ਯੁਗ ਵਿਚ ਅਜਿਹੇ ਸ਼ੁੱਧ ਤੇ ਪਰੰਪਰਾਗਤ ਘੁਲਾੜੇ ਲਗਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਬਾਜ਼ਾਰ ਵਿਚ ਮਿਲਣ ਵਾਲਾ ਗੁੜ ਅਕਸਰ ਕੈਮੀਕਲਾਂ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਵੱਲੋਂ ਬਿਨਾਂ ਕਿਸੇ ਕੈਮੀਕਲ ਦੇ ਪੂਰੀ ਸੁੱਧਤਾ ਨਾਲ ਤਿਆਰ ਕੀਤਾ ਗਿਆ ਗੁੜ ਖਾਣ ਵਿਚ ਵਿਲੱਖਣ ਸੁਆਦ, ਕੁਦਰਤੀ ਖੁਸ਼ਬੂ ਅਤੇ ਪੋਸ਼ਣ ਗੁਣਾਂ ਨਾਲ ਭਰਪੂਰ ਹੈ। ਘੁਲਾੜੇ ਦੇ ਮਾਲਕਾਂ ਨੇ ਖੁੱਲ੍ਹਾ ਦਾਅਵਾ ਕਰਦਿਆਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਉਨ੍ਹਾਂ ਦੇ ਗੁੜ ਵਿਚ ਮਿਲਾਵਟ ਸਾਬਤ ਕਰ ਦੇਵੇ, ਤਾਂ ਉਸਨੂੰ ਇਕ ਲੱਖ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਘੁਲਾੜੇ ਦਾ ਦੌਰਾ ਕਰਦਿਆਂ ਇਨ੍ਹਾਂ ਕਿਸਾਨੀ ਉੱਦਮੀ ਕਿਸਾਨਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਤੇ ਕਿਸਾਨਾਂ ਨੂੰ ਸ਼ੁੱਧ, ਦੇਸੀ ਤੇ ਸਿਹਤਮੰਦ ਉਤਪਾਦ ਤਿਆਰ ਕਰਨ ਵੱਲ ਪ੍ਰੇਰਿਤ ਕਰਦੇ ਹਨ। ਮਲੂਕਾ ਨੇ ਕਿਸਾਨ ਸੇਵਕ ਸਿੰਘ ਚਹਿਲ, ਭੋਲਾ ਸਿੰਘ ਨੰਬਰਦਾਰ ਅਤੇ ਗੁਰਸੇਵਕ ਸਿੰਘ ਗਾਗੀ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਇਸ ਉਪਰਾਲੇ ਨਾਲ ਇਲਾਕੇ ਦੇ ਲੋਕਾਂ ਨੂੰ ਬਿਨਾਂ ਮਿਲਾਵਟ ਸੁੱਧ ਗੁੜ ਉਪਲੱਬਧ ਹੋਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਜੈਦ, ਸੰਦੀਪ ਸਿੰਘ ਲਹਿਬੰਰ, ਜਸਵਿੰਦਰ ਸਿੰਘ ਨੰਬਰਦਾਰ, ਮੋਹਨ ਸਿੰਘ ਸਾਬਕਾ ਐੱਮਸੀ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।