ਸੱਤ ਦਿਨਾ ਸਿਵਲ ਡਿਫੈਂਸ ਕੈਂਪ ਦਾ ਉਦਘਾਟਨ
ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਦਾ ਉਦਘਾਟਨ
Publish Date: Fri, 23 Jan 2026 06:28 PM (IST)
Updated Date: Sat, 24 Jan 2026 04:10 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਮਹਿਲਾ ਵਿਕਾਸ ਸੈੱਲ ਦੇ ਅਧੀਨ ਡਾ. ਪੋਮੀ ਬਾਂਸਲ ਦੀ ਸਰਪ੍ਰਸਤੀ ਵਿਚ ਲੜਕੀਆਂ ਲਈ ਸਿਵਲ ਡਿਫੈਂਸ ਦੇ ਵਿਸ਼ੇ ’ਤੇ 7 ਦਿਨਾ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਆਫ਼ਤਾਂ ਪ੍ਰਤੀ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਹੈ। ਇਸ ਮੌਕੇ ਕੰਪਨੀ ਕਮਾਂਡਰ ਸੁਖਦੀਪ ਸਿੰਘ ਜੀਦਾ ਨੇ ਕਿਹਾ ਕਿ ਇਨ੍ਹਾਂ ਸੱਤ ਦਿਨਾਂ ਵਿਚ ਟੀਮ ਦੀ ਸਹਾਇਤਾ ਨਾਲ ਵੱਖ-ਵੱਖ ਪ੍ਰਦਰਸ਼ਨਾਂ ਜਿਵੇਂ ਫਾਇਰ ਰੈਸਕਿਊ, ਕਾਰਡੀਓ ਪਲਮੋਨਰੀ ਰੀਸਸੀਟੇਸ਼ਨ, ਉੱਚੀਆਂ ਇਮਾਰਤਾਂ ਦੁਆਰਾ ਖਿਸਕਣ ਅਤੇ ਹੜ੍ਹ ਬਚਾਓ ਬਾਰੇ ਜਾਣਕਾਰੀ ਦੇ ਨਾਲ ਲੜਕੀਆਂ ਨੂੰ ਸਿਵਲ ਡਿਫੈਂਸ ਤੇ ਮੁੱਢਲੀ ਸਹਾਇਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।