ਲਾਪਰਵਾਹ ਚਾਲਕਾਂ ਖਿਲਾਫ ਕੇਸ ਦਰਜ
ਲਾਪਰਵਾਹ ਚਾਲਕਾਂ ਖਿਲਾਫ ਕੇਸ ਦਰਜ
Publish Date: Fri, 23 Jan 2026 05:28 PM (IST)
Updated Date: Sat, 24 Jan 2026 04:07 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਸੜਕ ਹਾਦਸੇ ਕਰਨ ਵਾਲੇ ਲਾਪਰਵਾਹ ਚਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਆਕਾਸ਼ਦੀਪ ਸਿੰਘ ਵਾਸੀ ਪਿੰਡ ਲੰਗੇਆਣਾ ਜਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਆਪਣੀ ਆਰ ਨੰਬਰ ਪੀਬੀ 09 ਏਬੀ 7700 ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਦੋਂ ਪਿੰਡ ਭੋਖੜਾ ਕੋਲ ਪੁੱਜਾ ਤਾਂ ਠਾਣਾ ਸਿੰਘ ਵਾਸੀ ਪਿੰਡ ਨੱਥੂਵਾਲਾ ਗਰਬੀ ਜ਼ਿਲ੍ਹਾ ਮੋਗਾ ਨੇ ਕੈਂਟਰ ਨੰਬਰ ਪੀਬੀ 10 ਜੀਕੇ 0891 ਨੂੰ ਲਾਪਰਵਾਹੀ ਨਾਲ ਚਲਾਉਂਦਿਆਂ ਉਸ ਦੀ ਕਾਰ ’ਚ ਮਾਰਿਆ, ਜਿਸ ਕਾਰਨ ਕਾਰ ਦਾ ਨੁਕਸਾਨ ਹੋ ਗਿਆ। ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਟੈਂਟਰ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸੱਤਪਾਲ ਸਿੰਘ ਵਾਸੀ ਪੱਕਾ ਕਲਾਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਅਣਪਛਾਤੇ ਵਿਅਕਤੀ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 50ਬੀ 8539 ਉਸਦੇ ਮੋਟਰਸਾਈਕਲ ਵਿੱਚ ਮਾਰਿਆ ਜਿਸ ਕਾਰਨ ਜ਼ਖਮੀ ਹੋ ਗਿਆ। ਥਾਣਾ ਸੰਗਤ ਮੰਡੀ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।