ਪੱਤਰਕਾਰ ਹਰਜੀਤ ਗਿੱਲ ਦੀ ਮਾਤਾ ਦਾ ਕੀਤਾ ਸਸਕਾਰ
ਪੱਤਰਕਾਰ ਹਰਜੀਤ ਗਿੱਲ ਦੀ ਮਾਤਾ ਦਾ ਦਿਹਾਂਤ
Publish Date: Fri, 23 Jan 2026 05:27 PM (IST)
Updated Date: Sat, 24 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪ੍ਰੈੱਸ ਕਲੱਬ ਭਗਤਾ ਭਾਈਕਾ ਦੀ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ਜਸਵੀਰ ਕੌਰ (ਧਰਮ-ਪਤਨੀ ਗੁਰਮੇਲ ਸਿੰਘ ਢਿੱਲਵਾ ਵਾਲਾ) ਦਾ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਢਿਲਵਾਂ ਵਾਲਾ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਦੀ ਹਾਜਰੀ ਵਿਚ ਕੀਤਾ ਗਿਆ। ਮ੍ਰਿਤਕ ਜਸਵੀਰ ਕੌਰ ਦੀ ਮੌਤ ਤੇ ਬਲਵਿੰਦਰ ਸਿੰਘ ਜੰਮੂ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟਸ ਯੂਨੀਅਨ, ਬਲਬੀਰ ਸਿੰਘ ਜੰਡੂ ਸੂਬਾ ਚੇਅਰਮੈਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਜੈ ਸਿੰਘ ਛਿੱਬਰ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਸੰਤੋਖ ਸਿੰਘ ਗਿੱਲ ਸੂਬਾ ਜਨਰਲ ਸਕੱਤਰ, ਬਲਕਾਰ ਸਿੰਘ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ, ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਫੈਡ ਪੰਜਾਬ, ਤੀਰਥ ਸਿੰਘ ਮਾਹਲਾ ਸੀਨੀਅਰ ਆਗੂ ਅਕਾਲੀ ਦਲ, ਗੁਰਪ੍ਰੀਤ ਸਿੰਘ ਮਲੂਕਾ ਪ੍ਰਧਾਨ ਭਾਜਪਾ ਬਠਿੰਡਾ ਦਿਹਾਤੀ, ਡਾ. ਜੋਗਿੰਦਰ ਸਿੰਘ ਬਠਿੰਡਾ ਜ਼ਿਲ੍ਹਾ ਪ੍ਰਧਾਨ ਬਸਪਾ, ਗੁਰਤੇਜ ਸਿੰਘ ਸਿੱਧੂ ਜ਼ਿਲ੍ਹਾ ਚੇਅਰਮੈਨ, ਪਰਵਿੰਦਰ ਸਿੰਘ ਜੌੜਾ ਜ਼ਿਲ੍ਹਾ ਪ੍ਰਧਾਨ, ਸੁਖਨੈਬ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ ਬਠਿੰਡਾ, ਮਨਪ੍ਰੀਤ ਸਿੰਘ ਮੱਲੇਆਣਾ ਜਿਲ੍ਹਾ ਜਨਰਲ ਸਕੱਤਰ ਮੋਗਾ, ਵੀਰਪਾਲ ਭਗਤਾ ਸੂਬਾ ਸਕੱਤਰ, ਰਾਜਿੰਦਰ ਮਰਾਹੜ ਜ਼ਿਲ੍ਹਾ ਮੀਤ ਪ੍ਰਧਾਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈਸ ਕਲੱਬ ਭਗਤਾ, ਪਰਵੀਨ ਗਰਗ ਮੈਂਬਰ ਜ਼ਿਲ੍ਹਾ ਕਮੇਟੀ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ ਕੁਮਾਰ ਗੋਇਲ, ਜਗਮੋਹਨ ਲਾਲ ਕੌਂਸਲਰ, ਮਨਜੀਤ ਸਿੰਘ ਧੁੰਨਾ, ਗੁਰਪਾਲ ਸਿੰਘ ਢਿੱਲਵਾ, ਦੀਪੂ ਢਿੱਲਵਾ ਵਾਲਾ, ਇਕੱਤਰ ਸਿੰਘ ਥਰਾਜ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ, ਬਵਲੇਸ ਕੁਮਾਰ ਬੌਬੀ ਪ੍ਰਧਾਨ ਭਾਜਪਾ ਮੰਡਲ ਭਗਤਾ, ਗੁਰਵਿੰਦਰ ਭਗਤਾ, ਸਵਰਨ ਸਿੰਘ ਬੁਰਜ ਲੱਧਾ, ਕਰਮਜੀਤ ਸਿੰਘ ਕਾਂਗੜ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਰਾਮ ਸਿੰਘ ਬਾਦਲ, ਗੁਰਦੀਪ ਸਿੰਘ ਭੋਡੀਪੁਰਾ, ਗੋਲੂ ਸਿੰਘ ਬਰਾੜ, ਗੁਲਾਬ ਚੰਦ ਸਿੰਗਲਾ, ਪਰਮਜੀਤ ਢਿੱਲੋ ਜਨਰਲ ਸਕੱਤਰ ਪ੍ਰੈਸ ਕਲੱਬ ਭਗਤਾ, ਬਿੰਦਰ ਜਲਾਲ ਕੈਸੀਅਰ, ਰਾਜਿੰਦਰਪਾਲ ਸਰਮਾ, ਸਵਰਨ ਭਗਤਾ, ਸਿਕੰਦਰ ਜੰਡੂ, ਸਿਕੰਦਰ ਬਰਾੜ, ਜਗਰੂਪ ਸਰੋਆ, ਸਾਧੂ ਰਾਮ ਲੰਗੇਆਣਾ, ਢਾਡੀ ਬਲਵਿੰਦਰ ਸਿੰਘ ਭਗਤਾ,ਸੁਖਚੈਨ ਕਲਿਆਣ ਆਦਿ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।