ਸੁਸਾਇਟੀ ਵੱਲੋਂ 6 ਯੂਨਿਟ ਖ਼ੂਨ ਦਾਨ
ਸੁਸਾਇਟੀ ਵੱਲੋਂ 6 ਯੂਨਿਟ ਖੂਨਦਾਨ
Publish Date: Fri, 23 Jan 2026 05:20 PM (IST)
Updated Date: Sat, 24 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਅਤੇ ਨਿੱਜੀ ਹਸਪਤਾਲ ਬਠਿੰਡਾ ਵਿਚ ਦਾਖਲ ਵੱਖ ਵੱਖ ਮਰੀਜਾਂ ਲਈ 6 ਯੂਨਿਟ ਖੂਨਦਾਨ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਤਰਲੋਚਨ ਸਿੰਘ ਸੇਠੀ ਅਤੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੱਤੀ ਕਿ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਅਤੇ ਨਿੱਜੀ ਹਸਪਤਾਲ ਬਠਿੰਡਾ ਵਿਖੇ ਦਾਖਲ ਥੈਲੇਸੀਮੀਆ ਪੀੜਤ ਮਰੀਜ਼ਾਂ ਲਈ 6 ਯੂਨਿਟਾਂ ਐਮਰਜੈਸੀ ਬਲੱਡ ਦਿੱਤਾ ਗਿਆ ਹੈ। ਇਹ ਖੂਨਦਾਨ ਕਰਨ ਦੀ ਸੇਵਾ ਬਰਨਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਓ ਨੈਗੀਟਿਵ, ਤਰਸੇਮ ਸਿੰਘ ਏ ਪਾਜ਼ੇਟਿਵ, ਦਵਿੰਦਰ ਸਿੰਘ ਏ ਪਾਜ਼ੇਟਿਵ, ਕਮਲਦੀਪ ਸਿੰਘ ਬੀ ਪਾਜ਼ੇਟਿਵ, ਲਖਵਿੰਦਰ ਸਿੰਘ ਓ ਪਾਜ਼ੇਟਿਵ, ਹਰਦੀਪ ਸਿੰਘ ਏ ਪਾਜ਼ੇਟਿਵ ਆਦਿ ਵੱਲੋਂ ਨਿਭਾਈ ਗਈ। ਇਸ ਮੌਕੇ ਬਲੱਡ ਇੰਚਾਰਜ ਡਾ. ਗੁੰਜਨ ਬਾਲਾ ਤੇ ਸੁਸਾਇਟੀ ਮੈਂਬਰ ਰਮੇਸ਼ ਕੁਮਾਰ ਵੀ ਮੌਜੂਦ ਸਨ।