10 ਕਰੋੜ ਦੀ ਲਾਟਰੀ ਇਨਾਮ ਦਾ ਮਾਲਕ ਬਣਿਆ ਹਰਿਆਣਾ ਦਾ ਨੌਜਵਾਨ
10 ਕਰੋੜ ਦੀ ਲਾਟਰੀ ਇਨਾਮ ਦਾ ਮਾਲਕ ਬਣਿਆ ਹਰਿਆਣਾ ਦਾ ਨੌਜਵਾਨ
Publish Date: Thu, 22 Jan 2026 06:00 PM (IST)
Updated Date: Thu, 22 Jan 2026 06:03 PM (IST)
- ਬਠਿੰਡਾ ਤੋਂ ਵੇਚੀ ਗਈ ਸੀ ਲਾਟਰੀ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਤੋਂ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਲੋਹੜੀ ਅਤੇ ਮਕਰ ਸੰਕਰਾਂਤੀ ਦੇ ਪਵਿੱਤਰ ਤਿਉਹਾਰਾਂ ਦੇ ਮੌਕੇ ’ਤੇ ਕੱਢੀ ਗਈ ਪੰਜਾਬ ਸਟੇਟ ਲਾਟਰੀ ਦੀ ਪਹਿਲੀ ਇਨਾਮੀ 10 ਕਰੋੜ ਰੁਪਏ ਦੀ ਟਿਕਟ ਬਠਿੰਡਾ ਸ਼ਹਿਰ ਤੋਂ ਵੇਚੀ ਗਈ ਸੀ। ਇਹ ਟਿਕਟ ਸ਼ਹਿਰ ਦੀ ਪ੍ਰਸਿੱਧ ਲਾਟਰੀ ਫਰਮ ਭਗਵਤੀ ਇੰਟਰਪ੍ਰਾਈਜ਼ ਵੱਲੋਂ ਵਿਕਰੀ ਲਈ ਦਿੱਤੀ ਗਈ ਸੀ। ਭਗਵਤੀ ਇੰਟਰਪ੍ਰਾਈਜ਼ ਦੇ ਮਾਲਕ ਹਰੀਸ਼ ਸਿੰਗਲਾ ਉਰਫ਼ ਡੱਬੂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 40 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਦਾ ਹੋਲਸੇਲ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਹੜੀ ਅਤੇ ਮਕਰ ਸੰਕਰਾਂਤੀ ਦੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਵੱਲੋਂ ਇੱਕ ਵਿਸ਼ੇਸ਼ ਲਾਟਰੀ ਕੱਢੀ ਗਈ ਸੀ, ਜਿਸ ਵਿੱਚ ਪਹਿਲੇ ਇਨਾਮ ਦੀ ਰਕਮ 10 ਕਰੋੜ ਰੁਪਏ ਰੱਖੀ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਇਨਾਮੀ ਟਿਕਟ ਉਨ੍ਹਾਂ ਵੱਲੋਂ ਰਿਟੇਲ ਵਿਕਰੇਤਾ ਮਦਨ ਲਾਟਰੀ ਕਿਲਿਆਂਵਾਲੀ (ਪੰਜਾਬ) ਨੂੰ ਵੇਚੀ ਗਈ ਸੀ। ਇਸ ਟਿਕਟ ਨੂੰ ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਪ੍ਰਿਥਵੀ ਸਿੰਘ ਹੈ, ਜੋ ਪਿੰਡ ਮੱਧਮਦਪੁਰੀਆ ਤਹਿਸੀਲ ਰਾਣੀਆ, ਜ਼ਿਲ੍ਹਾ ਸਿਰਸਾ (ਹਰਿਆਣਾ) ਦਾ ਵਾਸੀ ਹੈ। ਪ੍ਰਿਥਵੀ ਸਿੰਘ ਨੇ ਇਹ ਟਿਕਟ ਮਦਨ ਲਾਟਰੀ ਤੋਂ ਖਰੀਦੀ ਸੀ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਵੱਲੋਂ ਵੇਚੀ ਗਈ ਲਾਟਰੀ ਦੀ ਟਿਕਟ ਨੂੰ 10 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ, ਤਾਂ ਲਾਟਰੀ ਦੀ ਟਿਕਟ ਨੂੰ 10 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ, ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੇ ਬਠਿੰਡਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੇ ਬਠਿੰਡਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ।