ਮੁਖਤਿਆਰ ਸਿੰਘ ਮਾਣਕ ਖਾਨਾ ਦੀ ਮੌਤ ’ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਦੁੱਖ ਜ਼ਾਹਰ
ਮੁਖਤਿਆਰ ਸਿੰਘ ਮਾਣਕ ਖਾਨਾ ਦੀ ਮੌਤ ’ਤੇ ਬੀਕੇਯੂ ਏਕਤਾ ਉਗਰਾਹਾਂ ਨੇ ਕੀਤਾ ਦੁੱਖ ਜ਼ਾਹਰ
Publish Date: Thu, 22 Jan 2026 05:29 PM (IST)
Updated Date: Thu, 22 Jan 2026 05:30 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੇ ਪਿੰਡ ਮਾਣਕ ਖਾਨਾ ਦੇ ਮੁਖਤਿਆਰ ਸਿੰਘ ਸਾਨੂੰ ਸਦੀਵੀ ਵਿਛੋੜੇ ਦੇ ਗਏ ਹਨ। ਜਿੱਥੇ ਕਿ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ ਉੱਥੇ ਹੀ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ। ਮੁਖਤਿਆਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਭਿਆਨਕ ਬਿਮਾਰੀ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿਚ ਹੋਂਦ ਵਿਚ ਆਉਣ ਤੋਂ ਲੈ ਕੇ ਮੌਤ ਤਕ ਸੰਘਰਸ਼ਾਂ ਵਿਚ ਅੱਗੇ ਵੱਧ ਚੜ੍ਹ ਕੇ ਹਿੱਸਾ ਲਿਆ। ਟਰਾਈਡੈਂਟ ਘੋਲ ਵੱਲੋ ਸਮੇਂ ਵੀ ਜੇਲ੍ਹ ਕੱਟੀ ਅਤੇ ਦਿੱਲੀ ਕਿਸਾਨ ਅੰਦੋਲਨ, ਲੇਲੇਵਾਲਾ ਗੈਸ ਪਾਈਪਲਾਈਨ ਮੋਰਚਾ ਹੋਵੇ, ਉਹ ਜਥੇਬੰਦੀ ਦੇ ਸਾਰੇ ਹੀ ਪ੍ਰੋਗਰਾਮ ਵਿਚ ਸਭ ਤੋ ਅੱਗੇ ਰਹਿੰਦੇ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਜਥੇਬੰਦੀ ਦਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਸਮੇਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਮੌੜ ਬਲਾਕ ਦੇ ਆਗੂ ਕਲਕੱਤਾ ਸਿੰਘ ਮਾਣਕ, ਭੋਲਾ ਸਿੰਘ ਰਾਏ ਖਾਨਾ, ਨਛੱਤਰ ਸਿੰਘ ਮਾਣਕ ਖਾਨਾ, ਜਸਵੀਰ ਸਿੰਘ ਲੇਲੇਵਾਲਾ ਅਤੇ ਪਿੰਡ ਕਮੇਟੀ ਆਦਿ ਹਾਜ਼ਰ ਸਨ।