ਗੀਤਾਂਸ, ਮਿਤਾਂਸ ਤੇ ਰਵਨੂਰ ਕੌਰ ਸਟੂਡੈਂਟ ਆਫ ਦਾ ਈਅਰ ਇਨਾਮ ਨਾਲ ਸਨਮਾਨਿਤ
ਗੀਤਾਂਸ, ਮਿਤਾਂਸ ਅਤੇ ਰਵਨੂਰ ਕੌਰ ਸਟੂਡੈਟ ਆਫ ਦਾ ਈਅਰ ਇਨਾਮ ਨਾਲ ਸਨਮਾਨਿਤ
Publish Date: Thu, 22 Jan 2026 04:44 PM (IST)
Updated Date: Thu, 22 Jan 2026 04:45 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਸ਼ਾਰਪ ਬ੍ਰੇਨਸ ਐਜੂਕੇਸ਼ਨ ਵੱਲੋਂ ਬੀਤੇ ਦਿਨ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 3 ਵਿਦਿਆਰਥੀਆਂ ਨੂੰ ਸਟੂਡੈਂਟ ਆਫ ਦਾ ਈਅਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸਬ ਡਵੀਜ਼ਨ ਦੇ ਐੱਸਡੀਐੱਮ ਸੁਨੀਲ ਫੋਗਾਟ ਆਈਏਐੱਸ ਨੇ ਵਿਦਿਆਰਥੀਆਂ ਨੂੰ ਇਹ ਇਨਾਮ ਦਿੱਤੇ। ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸੇਟ ਜੇਵੀਅਰ ਸਕੂਲ ਬਠਿੰਡਾ ਦੇ ਵਿਦਿਆਰਥੀ ਗੀਤਾਂਸ ਮਿੱਤਲ ਪੁੱਤਰ ਅੰਕੁਰ ਮਿੱਤਲ (ਭੁੱਚੋ ਮੰਡੀ), ਮਾਊਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੀ ਵਿਦਿਆਰਥਣ ਰਵਨੂਰ ਕੌਰ ਪੁੱਤਰੀ ਬਲਜੀਤ ਸਿੰਘ ਅਤੇ ਬੀਬਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਦੇ ਵਿਦਿਆਰਥੀ ਮਿਤਾਂਸ ਮਿੱਤਲ ਪੁੱਤਰ ਮੁਕੇਸ਼ ਮਿੱਤਲ (ਭਗਤਾ ਭਾਈਕਾ) ਨੂੰ ਸਾਲ 2025 ਦਾ ਸਟੂਡੈਂਟ ਆਫ ਦਾ ਈਅਰ ਪੁਰਸਕਾਰ ਦਿੱਤਾ ਗਿਆ ਹੈ। ਐੱਸਡੀਐੱਮ ਸੁਨੀਲ ਫੋਗਾਟ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਲਗਨ ਦੇ ਨਾਲ ਪੜ੍ਹਾਈ ਕਰਨ ਅਤੇ ਵੱਡੇ ਸੁਪਨੇ ਦੇਖਣ ਦੇ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬਚਪਨ ਵਿਚ ਸਹੀ ਤਰੀਕੇ ਦੇ ਨਾਲ ਕੀਤੀ ਗਈ ਪੜ੍ਹਾਈ ਦੇ ਨਾਲ ਅੱਗੇ ਸਫਲਤਾ ਹਾਸਲ ਕਰਨ ਵਿਚ ਅਸਾਨੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਦੇ ਲਈ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ। ਇਸ ਮੌਕੇ ਸਾਲ 2025 ਦੌਰਾਨ ਵੱਖ-ਵੱਖ ਅਕਾਦਮਿਕ ਸਰਗਰਮੀਆਂ ਵਿੱਚ ਮੋਹਰੀ ਰਹਿਣ ਵਾਲੇ ਹੋਰਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।