ਬਾਬਾ ਬੰਸੀ ਵਾਲਾ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੀਮਦ ਭਾਗਵਤ ਹਫ਼ਤਾ ਗਿਆਨ ਯੱਗ ਜਾਰੀ
ਬਾਬਾ ਬੰਸੀ ਵਾਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਜਾਰੀ
Publish Date: Thu, 22 Jan 2026 04:40 PM (IST)
Updated Date: Thu, 22 Jan 2026 04:42 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਬਾਬਾ ਬੰਸੀ ਵਾਲਾ ਚੈਰੀਟੇਬਲ ਟਰੱਸਟ ਵੱਲੋਂ ਡੇਰਾ ਬਾਬਾ ਬੰਸੀ ਵਾਲਾ ਵਿਖੇ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਤੀਸਰੇ ਦਿਨ ਕਥਾ ਵਾਚਕ ਅਚਾਰੀਆ ਰਜਨੀਸ਼ ਸਹਾਰਨਪੁਰ ਵਾਲਿਆਂ ਨੇ ਆਪਣੀ ਮਧੁਰ ਬਾਣੀ ਰਾਹੀਂ ਸੰਗਤਾਂ ਨੂੰ ਵਿਸਥਾਰਪੂਰਵਕ ਕਥਾ ਕਰਵਾਈ। ਉਨ੍ਹਾਂ ਕਿਹਾ ਕਿ ਜਿਸ ਦੇਸ ਦਾ ਵਿਅਕਤੀ ਆਪਣੇ ਇਤਿਹਾਸ ਤੋਂ ਅਗਿਆਨ ਰਹਿੰਦਾ ਹੈ, ਉਸ ਦੇਸ ਦਾ ਪਤਨ ਨਿਸ਼ਚਿਤ ਹੋ ਜਾਂਦਾ ਹੈ। ਉਨ੍ਹਾਂ ਨੇ ਗਊ ਮਾਤਾ ਦੀ ਮਹੱਤਤਾ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਘਰ ਵਿਚ ਰੋਟੀ ਬਣਾਉਂਦੇ ਸਮੇਂ ਗਊ ਮਾਤਾ ਦੇ ਹਿੱਸੇ ਦੀ ਰੋਟੀ ਸਭ ਤੋਂ ਪਹਿਲਾਂ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਗਊਸਾਲਾ ਜ਼ਰੂਰ ਲੈ ਕੇ ਜਾਣ ਤਾਂ ਜੋ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਹੋ ਸਕਣ। ਉਨ੍ਹਾਂ ਦੱਸਿਆ ਕਿ ਮਾਘ ਮਹੀਨੇ ਵਿਚ ਗਊ ਮਾਤਾ ਨੂੰ ਪਾਣੀ ਪਿਲਾਉਣ ਨਾਲ ਤ੍ਰਿਵੈਣੀ ਤੀਰਥ ਦੇ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਗਊ ਸੁਰੱਖਿਅਤ ਹੈ, ਉਨ੍ਹਾਂ ਚਿਰ ਹਿੰਦੂ ਧਰਮ ਵੀ ਸੁਰੱਖਿਅਤ ਹੈ। ਇਸ ਮੌਕੇ ਟਰੱਸਟ ਦੇ ਆਗੂਆਂ ਨੇ ਦੱਸਿਆ ਕਿ ਓਮ ਭਜਨ ਮੰਡਲੀ ਬਾਬਾ ਬੰਸੀ ਵਾਲਾ, ਬਾਬਾ ਬੰਸੀ ਵਾਲਾ ਕਾਂਵੜ ਸੰਘ ਅਤੇ ਸਮੂਹ ਗੁਰੂ ਪਰਿਵਾਰ ਦੇ ਸਹਿਯੋਗ ਨਾਲ ਇਹ ਸ਼੍ਰੀਮਦ ਭਾਗਵਤ ਹਫ਼ਤਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੋਹਣ ਲਾਲ ਬਾਂਸਲ ਚੁੰਨੀਆਂ ਵਾਲਿਆਂ ਦਾ ਪਰਿਵਾਰ ਸ਼ਾਮਲ ਹੋਇਆ। ਉਨ੍ਹਾਂ ਦੱਸਿਆ ਕਿ ਕਥਾ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ ਸਥਾਨਕ ਕੁਟੀਆ ਪੁਲ ਨੇੜੇ ਸਤਿਸੰਗ ਭਵਨ ਬਾਬਾ ਬੰਸੀ ਵਾਲਾ ਵਿਖੇ ਕੀਤੀ ਜਾ ਰਹੀ ਹੈ। ਟਰੱਸਟ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਸ਼੍ਰੀਮਦ ਭਾਗਵਤ ਹਫ਼ਤਾ ਗਿਆਨ ਯੱਗ ਦਾ ਲਾਭ ਪ੍ਰਾਪਤ ਕਰਨ।