ਆਯੂਰਵੈਦਿਕ ਡਿਸਪੈਂਸਰੀ ਲਈ ਸਹਿਯੋਗ ਕਰਨ ਵਾਲਿਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
ਆਯੂਰਵੈਦਿਕ ਡਿਸਪੈਂਸਰੀ ਲਈ ਸਹਿਯੋਗ ਕਰਨ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ
Publish Date: Wed, 21 Jan 2026 07:06 PM (IST)
Updated Date: Thu, 22 Jan 2026 04:10 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : 1955 ਈਸਵੀ ਵਿਚ ਕੋਟਫੱਤਾ ਨਗਰ ’ਚ ਹੋਂਦ ’ਚ ਆਈ ਆਯੂਰਵੈਦਿਕ ਡਿਸਪੈਂਸਰੀ ਦੀ ਪੁਰਾਣੀ ਤੇ ਢਹਿ ਢੇਰੀ ਹੋ ਚੁੱਕੀ ਸੀ। ਇਸ ਇਮਾਰਤ ਨੂੰ ਮੁੜ ਤਿਆਰ ਕਰਨ ਲਈ ਨਗਰ ਕੋਟਫੱਤਾ ਦੇ ਕੁਝ ਮੋਹਤਬਰਾਂ ਨੇ ਬੀੜਾ ਚੁੱਕਿਆ। ਇਸ ਦੌਰਾਨ ਸੇਵਾਮੁਕਤ ਇਨਕਮ ਟੈਕਸ ਕਮਿਸ਼ਨਰ ਬਾਬੂ ਸਿੰਘ ਰਤਨ ਤੇ ਉਨ੍ਹਾਂ ਦੇ ਪੁੱਤਰ ਕੋਟਫੱਤਾ ਦੇ ਜੰਮਪਲ ਹਲਕਾ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ ਦੇ ਨਿੱਜੀ ਸਹਿਯੋਗ ਤੇ ਨਗਰ ਦੇ ਮੋਹਤਬਰਾਂ ਦੇ ਸਹਿਯੋਗ ਸਦਕਾ ਡਿਸਪੈਂਸਰੀ ਦੀ ਨਵੀਂ ਇਮਾਰਤ ਤਿਆਰ ਕੀਤੀ। ਇਸ ਇਮਾਰਤ ਨੂੰ ਤਿਆਰ ਕਰਨ ਵਿਚ ਸਹਿਯੋਗ ਦੇਣ ਵਾਲੇ ਪਤਵੰਤਿਆਂ ਨੂੰ ਪ੍ਰਸ਼ੰਸਾ ਪੱਤਰ ਡਾ. ਬਲਦੇਵ ਰਾਜ ਬਾਂਸਲ ਜ਼ਿਲ੍ਹਾ ਆਯੂਰਵੈਦਿਕ ਅਫਸਰ, ਮਹੰਤ ਸੇਵਾਦਾਸ, ਹਲਕਾ ਵਿਧਾਇਕ ਇੰਜੀ. ਅਮਿਤ ਰਤਨ ਕੋਟਫੱਤਾ ਤੇ ਡਾ. ਯੁਗੇਸ਼ ਗੋਇਲ ਆਯੁਰਵੈਦਿਕ ਕੋਟਫੱਤਾ ਵੱਲੋਂ ਵੰਡੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਕੋਟਫ਼ੱਤਾ ਤੇਜਵੀਰ ਸਿੰਘ ਢਿੱਲੋਂ, ਕਲੱਬ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸੀਨੀਅਰ ਆਗੂ ਮਹਿੰਦਰ ਸਿੰਘ ਢਿੱਲੋਂ, ਕਾਂਗਰਸ ਦੇ ਬੁਲਾਰੇ ਮਨਜੀਤ ਸਿੰਘ ਕੋਟਫੱਤਾ, ਸੁਖਮੰਦਰ ਖਾਨ, ਸੰਗੀਤ ਭਾਰਤੀ, ਸੁਖਜਿੰਦਰ ਬੱਬੂ ਔਲਖ, ਦਲਜੀਤ ਸਿੰਘ ਢਿੱਲੋਂ, ਫਤਿਹ ਯੁੱਗ ਧੰਨ ਸਿੰਘ ਖਾਨਾ, ਸਾਬਕਾ ਕੌਂਸਲਰ ਬਲਰਾਜ ਸਿੰਘ, ਬੁੱਧਾ ਸਿੰਘ ਪ੍ਰੇਮੀ ਆਦਿ ਮੌਜੂਦ ਸਨ।