ਮਲੂਕਾ ਵੱਲੋਂ ਮਾਤਾ ਛਿੰਦਰਪਾਲ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ
ਮਲੂਕਾ ਨੇ ਮਾਤਾ ਛਿੰਦਰਪਾਲ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Publish Date: Wed, 21 Jan 2026 05:54 PM (IST)
Updated Date: Thu, 22 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ ; ਨੌਜਵਾਨ ਸਮਾਜ ਸੇਵੀ ਸੁਖਜਿੰਦਰ ਸਿੰਘ ਜਿੰਦਰ ਸਿੱਧੂ ਦੇ ਸਤਿਕਾਰਯੋਗ ਮਾਤਾ ਅਤੇ ਹਰਵਿੰਦਰ ਸਿੰਘ ਮੂੰਗਲਾ ਖੂਹ ਵਾਲੇ ਦੇ ਧਰਮ-ਪਤਨੀ ਮਾਤਾ ਛਿੰਦਰਪਾਲ ਕੌਰ ਦੇ ਦੇਹਾਂਤ ’ਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਘਰ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਮੰਤਰੀ ਮਲੂਕਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਬੀਬੀ ਛਿੰਦਰਪਾਲ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਚਾਨਕ ਹੋਈ ਮੌਤ ਨੂੰ ਸਹਿਣਾ ਬੇਹੱਦ ਔਖਾ ਹੁੰਦਾ ਹੈ ਪ੍ਰੰਤੂ ਸਾਨੂੰ ਪਰਮਾਤਮਾ ਦਾ ਭਾਣਾ ਮੰਨਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਛਿੰਦਰਪਾਲ ਕੌਰ ਦੀ ਚੰਗੀ ਪ੍ਰੇਰਨਾ ਸਦਕਾ ਹੀ ਉਨ੍ਹਾਂ ਦੇ ਪਰਿਵਾਰ ਦਾ ਸਮਾਜ ਵਿਚ ਜਿਕਰਯੋਗ ਨਾਮ ਹੈ। ਮਲੂਕਾ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਖੂਹ ਵਾਲੇ ਪਰਿਵਾਰ ਨਾਲ ਜੁੜੇ ਹੋਏ ਹਨ ਅਤੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਰਹਿੰਦੇ ਹਨ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਗਮੋਹਨ ਲਾਲ ਭਗਤਾ ਕੌਂਸਲਰ, ਸੁਖਜਿੰਦਰ ਸਿੰਘ ਖਾਨਦਾਨ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ ਬਰਾੜ, ਰਘਵੀਰ ਸਿੰਘ ਕਾਕਾ, ਗੁਰਚਰਨ ਸਿੰਘ ਪੁਰੀ, ਆਦਿ ਨੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਸਿੱਧੂ ਖੂਹ ਵਾਲੇ, ਹਰਵਿੰਦਰ ਸਿੰਘ ਮੂੰਗਲਾ, ਭਿੰਦਰਜੀਤ ਸਿੰਘ ਸਿੱਧੂ ਨਾਲ ਹਮਦਰਦੀ ਪ੍ਰਗਟਾਈ। ਮ੍ਰਿਤਕ ਛਿੰਦਰਪਾਲ ਕੌਰ ਨਮਿੱਤ ਪਾਠ ਦਾ ਭੋਗ ਅਤੇ ਸਰਧਾਂਜਲੀ ਸਮਾਗਮ 22 ਜਨਵਰੀ ਨੂੰ 12.30 ਵਜੇ ਗੁਰਦੁਆਰਾ ਗੰਡੂ ਸਾਹਿਬ, ਬਾਜਾਖਾਨਾ ਰੋਡ, ਭਗਤਾ ਭਾਈਕਾ ਵਿਖੇ ਪਵੇਗਾ।