ਭਾਜਪਾ ਵੱਲੋਂ ਮੁਨੀਸ਼ ਗਰਗ ਬਣੇ ਜ਼ਿਲ੍ਹਾ ਦੇ ਮੀਤ ਪ੍ਰਧਾਨ
ਭਾਜਪਾ ਵੱਲੋਂ ਮੁਨੀਸ਼ ਗਰਗ ਜ਼ਿਲ੍ਹਾ ਬਠਿੰਡਾ ਦਾ ਉਪ ਪ੍ਰਧਾਨ ਨਿਯੁਕਤ
Publish Date: Wed, 21 Jan 2026 05:16 PM (IST)
Updated Date: Thu, 22 Jan 2026 04:04 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਭਾਜਪਾ ਦੇ ਮਿਹਨਤੀ ਟਕਸਾਲੀ ਅਤੇ ਵਫਾਦਾਰ ਸਿਪਾਹੀ ਨੌਜਵਾਨ ਆਗੂ ਮੁਨੀਸ਼ ਗਰਗ ਨੂੰ ਪਾਰਟੀ ਵੱਲੋਂ ਵੱਡਾ ਸਨਮਾਨ ਦਿੰਦੇ ਹੋਏ ਜ਼ਿਲ੍ਹਾ ਬਠਿੰਡਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਬਠਿੰਡਾ ਦਿਹਾਤੀ ਦੇ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਰਕਲ ਸੰਗਤ ਦੇ ਮੰਡਲ ਪ੍ਰਧਾਨ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ, ਸਰਕਲ ਘੁੱਦਾ ਦੇ ਮੰਡਲ ਪ੍ਰਧਾਨ ਅਮਰਨਾਥ ਘੁੱਦਾ, ਦੀਪਕ ਸ਼ਰਮਾ, ਮੋਹਿਤ ਜੋਸ਼ੀ, ਮਨੋਜ ਕੁਮਾਰ, ਮੁਨੀਸ਼ ਬਾਂਸਲ, ਗਗਨ ਕੋਟਲੀ, ਲਾਡੀ ਫੁੱਲੋ ਮਿੱਠੀ, ਰਾਜਾ ਕੁਟੀ, ਲੱਖਾ ਰਾਮ ਮਛਾਣਾ, ਸੁਖਮੰਦਰ ਸਿੰਘ ਬਾਂਡੀ, ਭੋਲਾ ਸਿੰਘ ਬਾਂਡੀ, ਭੋਲਾ ਸਿੰਘ ਨੰਦਗੜ੍ਹ ਅਤੇ ਬਿੱਟੂ ਸ਼ਰਮਾ ਜੱਸੀ ਬਾਗਵਾਲੀ ਆਦਿ ਆਗੂਆਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜ਼ਿਲ੍ਹਾ ਜਨਰਲ ਸੈਕਟਰੀ ਉਮੇਸ਼ ਸ਼ਰਮਾ, ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਛਿੰਦੀ ਦਾ ਧੰਨਵਾਦ ਕਰਦਿਆਂ ਮੁਨੀਸ਼ ਕੁਮਾਰ ਟਿੰਕੂ ਨੂੰ ਵਧਾਈ ਦਿੱਤੀ ਹੈ। ਇਸ ਨਿਯੁਕਤੀ ਨਾਲ ਪਾਰਟੀ ਬਠਿੰਡਾ ਦਿਹਾਤੀ ’ਚ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ।