ਸ਼ਹਿਰ ’ਚ ਸਜਾਈ ਵਿਸ਼ਾਲ ਕਲਸ਼ ਯਾਤਰਾ
ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਕੱਢੀ
Publish Date: Tue, 20 Jan 2026 04:52 PM (IST)
Updated Date: Wed, 21 Jan 2026 04:04 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਬ੍ਰਹਮਲੀਨ ਬਾਬਾ ਬੰਸੀ ਵਾਲਾ ਦੇ ਆਸ਼ੀਰਵਾਦ ਨਾਲ ਬਾਬਾ ਬੰਸੀ ਵਾਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀਮਦ ਭਗਵਤ ਸਪਤਾਹ ਗਿਆਨ ਯੱਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਕੱਢ ਕੇ ਕੀਤੀ ਗਈ। ਇਸ ਮੌਕੇ ਮਾਤਾ-ਭੈਣਾਂ ਵੱਲੋਂ ਸਿਰਾਂ ’ਤੇ ਕਲਸ਼ ਧਾਰਨ ਕਰਕੇ ਸ਼ਹਿਰ ਵਿਚ ਨਗਰ ਫੇਰੀ ਕੱਢੀ ਗਈ। ਕਲਸ਼ ਯਾਤਰਾ ਦੌਰਾਨ ਸਾਰਾ ਸ਼ਹਿਰ ਭਗਤੀਮਈ ਮਾਹੌਲ ਵਿਚ ਰੰਗਿਆ ਨਜ਼ਰ ਆਇਆ। ਟਰੱਸਟ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੌਰਾਨ ਅਚਾਰਿਆ ਰਜਨੀਸ਼ (ਸਹਾਰਨਪੁਰ ਵਾਲੇ) ਵੱਲੋਂ 25 ਜਨਵਰੀ ਤਕ ਸ਼੍ਰੀਮਦ ਭਾਗਵਤ ਕਥਾ ਦਾ ਵਿਸਥਾਰਪੂਰਵਕ ਵਰਣਨ ਕੀਤਾ ਜਾਵੇਗਾ। ਇਸ ਦੌਰਾਨ ਹਰ ਰੋਜ਼ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ।