ਦੂਜੇ ਨੰਬਰ ’ਤੇ ਰਹੀਆਂ ਡੀਏਵੀ ਕਾਲਜ ਦੀਆਂ ਖਿਡਾਰਨਾਂ
ਡੀਏਵੀ ਕਾਲਜ ਦੀਆਂ ਖਿਡਾਰਣਾਂ ਨੇ ਸਾਫਟਬਾਲ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ
Publish Date: Mon, 19 Jan 2026 05:19 PM (IST)
Updated Date: Tue, 20 Jan 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਰ ਕਾਲਜ ਸਾਫਟਬਾਲ ਮੁਕਾਬਲੇ ਡੀਏਵੀ ਕਾਲਜ ਬਠਿੰਡਾ ਨੇ 17-18 ਜਨਵਰੀ ਨੂੰ ਕਾਲਜ ਵਿਚ ਕਰਵਾਏ। ਕਾਲਜ ਦੀਆਂ ਸਾਫਟਬਾਲ ਖਿਡਾਰਨਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਚੋਂ ਪੰਜ ਖਿਡਾਰਨਾਂ ਦੀ ਚੋਣ ਆਲ ਇੰਡੀਆ ਅੰਤਰ ਯੂਨੀਵਰਸਿਟੀ ਟੀਮ ਵਿਚ ਹੋਈ ਹੈ। ਸਾਫਟਬਾਲ ਲੜਕੀਆਂ ਦੇ ਕੋਚ ਪ੍ਰੋ. ਲਵਪ੍ਰੀਤ ਕੌਰ ਨੇ ਬੜੀ ਸ਼ਿੱਦਤ ਨਾਲ ਖਿਡਾਰਨਾਂ ਨੂੰ ਤਿਆਰੀ ਕਰਵਾਈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਸਾਫਟਬਾਲ ਕੋਚ ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।