ਵਿਧਾਇਕਾ ਨੇ ਲੋੜਵੰਦਾਂ ਨੂੰ ਵੰਡੇ ਮਕਾਨ ਉਸਾਰੀ ਲਈ ਚੈੱਕ
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਗਰੀਬ ਪਰਿਵਾਰਾਂ ਲਈ 1.20 ਲੱਖ ਦੇ ਮਕਾਨ ਉਸਾਰੀ ਚੈੱਕ ਵੰਡੇ
Publish Date: Mon, 19 Jan 2026 05:08 PM (IST)
Updated Date: Tue, 20 Jan 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ‘ਆਪ’ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ ਅਤਿ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀ ਘਰ ਮੁਹੱਈਆ ਯੋਜਨਾ ਅਧੀਨ ਵੱਡੀ ਰਾਹਤ ਦਿੱਤੀ। ਇਸ ਮੌਕੇ ਪਿੰਡ ਚੱਠੇਵਾਲਾ, ਮਲਕਾਣਾ, ਨੱਤ, ਨਸੀਬਪੁਰਾ, ਜੀਵਨ ਸਿੰਘ ਵਾਲਾ ਅਤੇ ਰਾਮਸਰਾ ਦੇ ਗਰੀਬ ਤੇ ਬੇਘਰ ਪਰਿਵਾਰਾਂ ਨੂੰ ਮਕਾਨ ਦੀ ਉਸਾਰੀ ਲਈ ਪ੍ਰਤੀ ਪਰਿਵਾਰ 1 ਲੱਖ 20 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਤੇ ਲੋੜਵੰਦ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਘਰ ਮਨੁੱਖ ਦੀ ਬੁਨਿਆਦੀ ਜ਼ਰੂਰਤ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਕੋਈ ਵੀ ਪਰਿਵਾਰ ਬੇਘਰ ਨਾ ਰਹੇ। ਉਨ੍ਹਾਂ ਦੱਸਿਆ ਕਿ ਇਹ ਰਕਮ ਘਰ ਦੀ ਉਸਾਰੀ ਲਈ ਪਹਿਲੀ ਕਿਸ਼ਤ ਵਜੋਂ ਦਿੱਤੀ ਗਈ ਹੈ ਅਤੇ ਕੰਮ ਦੀ ਪ੍ਰਗਤੀ ਦੇ ਅਨੁਸਾਰ ਅਗਲੀ ਕਿਸ਼ਤਾਂ ਵੀ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਉਦੇਵੀਰ ਸਿੰਘ ਜਗ੍ਹਾ ਰਾਮ ਤੀਰਥ, ਕੌਂਸਲਰ ਬਲਵਿੰਦਰ ਸਿੰਘ ਗਿੱਲ, ਰੇਸ਼ਮ ਸਿੰਘ ਜੈਲਦਾਰ, ਗਗਨਦੀਪ ਸਿੰਘ ਬਹਿਣੀਵਾਲ, ਅਵਤਾਰ ਸਿੰਘ (ਪ੍ਰਧਾਨ ਟਰੱਕ ਯੂਨੀਅਨ), ਕੇਵਲ ਸਿੰਘ (ਨਿੱਜੀ ਸਹਾਇਕ), ਕੁਲਦੀਪ ਸਿੰਘ (ਪੀਏ), ਸਰਪੰਚ ਬੂਟਾ ਸਿੰਘ ਚੱਠੇਵਾਲ, ਪੰਚ, ਪਾਰਟੀ ਵਰਕਰ ਤੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।