ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ
ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ
Publish Date: Mon, 19 Jan 2026 05:02 PM (IST)
Updated Date: Tue, 20 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਸੂਬਾ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਦੂਜੇ ਪੜਾਅ ਤਹਿਤ ਪਿੰਡ ਮਾਨਵਾਲਾ ’ਚ ਗ੍ਰਾਮ ਪੰਚਾਇਤ, ਨਸ਼ਾ ਰੋਕੂ ਕਮੇਟੀ ਤੇ ਪਿੰਡ ਵਾਸੀਆਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿਚ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਅਤੇ ਨਸ਼ਾ ਰੋਕੂ ਕਮੇਟੀ ਦੇ ਕੁਆਰਡੀਨੇਟਰ ਗੁਰਜੰਟ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਦੇ ਮੋਹਤਵਰਾਂ ਤੇ ਸਮਾਜ ਸੇਵੀ ਤੋਂ ਇਲਾਵਾ ਪਿੰਡ ਵਾਸੀਆਂ ਨੇ ਹੱਥਾਂ ’ਚ ਨਸ਼ਿਆਂ ਵਿਰੁੱਧ ਬੈਨਰ ਤੇ ਮਾਟੋ ਫੜ ਕੇ ਪਿੰਡ ਦੀਆਂ ਗਲੀਆਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਨਸ਼ੇ ਨਾਲ ਘਰ ਦੀ ਆਰਥਿਕ ਤੰਗੀ ਵਧਦੀ ਹੈ, ਉੱਥੇ ਸਰੀਰਕ ਤੌਰ ’ਤੇ ਵੀ ਕਾਫੀ ਬਿਮਾਰੀਆਂ ਲੱਗਦੀਆਂ ਹਨ। ਇਸ ਲਈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਛੱਡ ਕੇ ਵਧੀਆ ਜ਼ਿੰਦਗੀ ਜਿਉਣ। ਇਸ ਮੌਕੇ ਸਰਬਜੀਤ ਸਿੰਘ ਪੰਚਾਇਤ ਸਕੱਤਰ, ਪ੍ਰਦੀਪ ਸਿੰਘ ਸਿੱਧੂ ਨਰੇਗਾ ਸਕੱਤਰ, ਨਸ਼ਾ ਰੋਕੂ ਕਮੇਟੀ ਬਲਾਕ ਕੁਆਰਡੀਨੇਟਰ ਗੁਰਜੰਟ ਸਿੰਘ ਸੰਧੂ, ਸੁਖਰਾਜ ਸਿੰਘ ਮਾਨ ਪੰਚ, ਜੱਗਾ ਸਿੰਘ ਸੰਧੂ ਪੰਚ, ਹਰਬੰਸ ਸਿੰਘ ਮਾਨ ਪੰਚ, ਰਾਜ ਸਿੰਘ ਕਲੇਰ ਪੰਚ, ਕਮਲਪ੍ਰੀਤ ਸਿੰਘ ਮਾਨ, ਮਨਪ੍ਰੀਤ ਸਿੰਘ ਗੋਰੀ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸੀਰਾ ਸਿੰਘ, ਸਰਦਾਰਾ ਸਿੰਘ, ਗੁਰਜੰਟ ਸਿੰਘ, ਹਾਕਮ ਸਿੰਘ, ਪਾਲ ਕੰਗ, ਗੋਰਾ ਸਿੰਘ, ਬੂਟਾ ਸਿੰਘ, ਗੱਗੀ ਸੰਧੂ, ਕਾਲੀ ਸਿੰਘ, ਦਾਨਾ ਸਿੰਘ ਤੇ ਬਿੱਲੂ ਸਿੰਘ ਸਮੇਤ ਹੋਰ ਪਿੰਡ ਦੇ ਪਤਵੰਤੇ ਸੱਜਣ ਸ਼ਾਮਲ ਸਨ।