ਡੋਰ ਵੇਚਣ ਤੇ ਵਰਤਣ ਵਾਲਿਆਂ ਤੇ ਪ੍ਰਸ਼ਾਸਨ ਕਰੇ ਸਖ਼ਤੀ
ਚਾਈਨਾ ਡੋਰ ਵੇਚਣ ਤੇ ਵਰਤਨ ਵਾਲਿਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਕਰਨ ਸਖ਼ਤਾਈ
Publish Date: Sun, 18 Jan 2026 05:15 PM (IST)
Updated Date: Mon, 19 Jan 2026 04:06 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ ਨੇ ਚਾਈਨਾ ਡੋਰ ਵੇਚਣ ਤੇ ਪਤੰਗਬਾਜ਼ੀ ਦੌਰਾਨ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ਸਮਾਜ ਸੇਵੀ ਬੋਬੀ ਲਹਿਰੀ ਨੇ ਕਿਹਾ ਕਿ ਇਹ ਕਿਸਮ ਦਾ ਸ਼ੌਕ ਮਨੁੱਖਤਾ ਤੇ ਜਾਨ ਲਈ ਖਤਰਾ ਹੈ। ਇਸ ਡੋਰ ਨਾਲ ਨਾ ਸਿਰਫ਼ ਲੋਕ, ਸਗੋਂ ਪਸ਼ੂਆਂ ਤੇ ਪੰਛੀਆਂ ਦੀਆਂ ਜਾਨਾਂ ਵੀ ਖਤਰੇ ’ਚ ਆ ਰਹੀਆਂ ਹਨ। ਬੌਬੀ ਲਹਿਰੀ ਨੇ ਇਸ ਗੱਲ ’ਤੇ ਧਿਆਨ ਦਿਵਾਇਆ ਕਿ ਬਾਜ਼ਾਰਾਂ ’ਚ ਇਹ ਖਤਰਨਾਕ ਚਾਈਨਾ ਡੋਰ ਖੁੱਲ੍ਹੇਆਮ ਮਿਲ ਰਹੀ ਹੈ ਤੇ ਲੋਕ ਇਸ ਛੋਟੇ ਸ਼ੌਕ ਲਈ ਆਪਣੇ ਅਤੇ ਹੋਰਾਂ ਦੀ ਜਾਨ ਨਾਲ ਖੇਡ ਰਹੇ ਹਨ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਨੁੱਖਾਂ ਤੇ ਪੰਛੀਆਂ ਦੀਆਂ ਜਾਨਾਂ ਬਚਾਉਣਾ ਹੀ ਸਭ ਤੋਂ ਵੱਡੀ ਜ਼ਰੂਰਤ ਹੈ। ਹਾਲ ਹੀ ਵਿਚ ਗੁਜਰਾਤ, ਦਾਦਰਾ ਤੇ ਨਗਰ ਹਵੇਲੀ ’ਚ ਚਾਈਨਾ ਡੋਰ ਬਣਾਉਣ ਵਾਲੀਆਂ ਗੈਰਕਾਨੂੰਨੀ ਫੈਕਟਰੀਆਂ ਤੇ ਗੋਦਾਮਾਂ ਖੋਲੇ ਗਏ। ਪੁਲਿਸ ਨੇ ਇਨ੍ਹਾਂ ਛਾਪੇਮਾਰੀਆਂ ’ਚ 2.34 ਕਰੋੜ ਮੁੱਲ ਦਾ ਮਾਲ ਜ਼ਬਤ ਕੀਤਾ। ਇਹ ਕਾਰਵਾਈ ਬਸੰਤ ਪੰਚਮੀ ਤੋਂ ਪਹਿਲਾਂ ਕੀਤੀ, ਤਾਂ ਜੋ ਇਸ ਜਾਨਲੇਵਾ ਡੋਰ ਦੀ ਵਰਤੋਂ ਰੋਕੀ ਜਾ ਸਕੇ। ਇਸ ਸਬੰਧੀ ਡੀਐੱਸਪੀ ਤਲਵੰਡੀ ਸਾਬੋ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇਗਾ।