ਏਅਰਟੈਲ ਦੇ ਟਾਵਰ ਤੋਂ ਸਾਮਾਨ ਚੋਰੀ, ਅਣਪਛਾਤੇ ਖ਼ਿਲਾਫ਼ ਕੇਸ ਦਰਜ
ਏਅਰਟੈਲ ਮੋਬਾਇਲ ਟਾਵਰ ਤੋਂ ਸਾਮਾਨ ਚੋਰੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Publish Date: Sun, 18 Jan 2026 04:47 PM (IST)
Updated Date: Mon, 19 Jan 2026 04:15 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਰਾਮਾਂ ਪੁਲਿਸ ਨੇ ਏਅਰਟੈਲ ਮੋਬਾਈਲ ਟਾਵਰ ਤੋਂ ਕੀਮਤੀ ਸਾਮਾਨ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਨਵੂ ਕੁਮਾਰ ਵਾਸੀ ਬਾਬਾ ਜੀਵਨ ਸਿੰਘ ਨਗਰ, ਬੀੜ ਰੋਡ ਬਠਿੰਡਾ ਨੇ ਦੱਸਿਆ ਕਿ ਉਹ ਬੀ-4ਐੱਸ ਸੋਲਿਊਸ਼ਨ ਪ੍ਰਾਈਵੇਟ ਲਿਮਿਟਡ (ਰਜਿਸਟਰਡ ਮੋਹਾਲੀ) ਕੰਪਨੀ ’ਚ ਬਠਿੰਡਾ ਜ਼ਿਲ੍ਹੇ ਦਾ ਸੁਰੱਖਿਆ ਸੁਪਰਵਾਈਜ਼ਰ ਹੈ ਤੇ ਵਿਂਡਸ ਟਾਵਰਜ਼ ਲਿਮਿਟਡ ਕੰਪਨੀ ਦੇ ਮੋਬਾਇਲ ਟਾਵਰਾਂ ਦੀ ਪੈਟਰੋਲਿੰਗ ਕਰਦਾ ਹੈ। ਉਸਨੇ ਕਿਹਾ ਕਿ ਬੀਤੇ ਦਿਨੀਂ ਸ਼ਾਮ ਕਰੀਬ 6 ਵਜੇ ਪੈਟਰੋਲਿੰਗ ਦੌਰਾਨ ਉਹ ਪਿੰਡ ਸੇਖੂ ਸਥਿਤ ਏਅਰਟੈਲ ਮੋਬਾਇਲ ਟਾਵਰ ‘ਤੇ ਪਹੁੰਚਿਆ ਤਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਟਾਵਰ ਵਿੱਚੋਂ ਏਅਰਟੈਲ ਕੰਪਨੀ ਦਾ ਬੀਟੀਐੱਸ ਕਾਰਡ (5ਜੀ, ਸੈਮਸੰਗ ਕੰਪਨੀ) ਗਾਇਬ ਸੀ। ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ 45 ਹਜ਼ਾਰ ਰੁਪਏ ਦੱਸੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।