ਨਸ਼ਾ ਤਸਕਰੀ ਦੇ ਦੋਸ਼ ’ਚ 16 ਵਿਅਕਤੀ ਕਾਬੂ
ਨਸ਼ਾ ਤਸਕਰੀ ਤੇ ਨਸ਼ਾ ਸੇਵਨ ਕਰਨ ਦੇ ਦੋਸ਼ ਵਿਚ 16 ਵਿਅਕਤੀ ਗ੍ਰਿਫ਼ਤਾਰ
Publish Date: Sun, 18 Jan 2026 04:40 PM (IST)
Updated Date: Mon, 19 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ਕਰਨ ਦੇ ਮਾਮਲਿਆਂ ’ਚ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਕੋਲੋ ਹੈਰੋਇਨ ਅਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਥਾਣਾ ਕੋਤਵਾਲੀ ਦੀ ਪੁਲਿਸ ਨੇ ਕਪਾਹ ਮੰਡੀ ਨੇੜੇ ਮੁਲਜ਼ਮ ਰਿੰਕੀ ਕੁਮਾਰ ਵਾਸੀ ਢਿੱਲੋਂ ਕਲੋਨੀ ਪਰਸਰਾਮ ਨਗਰ ਬਠਿੰਡਾ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮੁਲਜ਼ਮ ਰਵਿੰਦਰ ਸਿੰਘ ਵਾਸੀ ਕੱਚਾ ਧੋਬੀਆਣਾ ਬਸਤੀ, ਰਣਜੀਤ ਸਿੰਘ ਵਾਸੀ ਕੈਂਟ ਰੋਡ ਧੋਬੀਆਣਾ ਬਸਤੀ ਅਤੇ ਧਰਮਿੰਦਰ ਸਿੰਘ ਵਾਸੀ ਧੋਬੀਆਣਾ ਬਸਤੀ ਨੂੰ ਟੀ-ਪੁਆਇੰਟ ਕੈਂਟ ਰੋਡ ਪਾਣੀ ਵਾਲੀ ਡਿੱਗੀ ਨੇੜੇ ਤੋਂ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਦਰ ਬਠਿੰਡਾ ਪੁਲਿਸ ਨੇ ਮੁਲਜ਼ਮ ਮਲਕੀਤ ਸਿੰਘ ਵਾਸੀ ਬੀੜ ਤਲਾਬ ਨੂੰ ਸਰਹੰਦ ਨਹਿਰ ਦੀ ਪਟੜੀ ਨੇੜੇ ਤੋਂ 6 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਇਸ ਥਾਣੇ ਦੀ ਪੁਲਿਸ ਨੇ ਮੁਲਜ਼ਮ ਯੁਵਰਾਜ ਸਿੰਘ ਸਿੱਧੂ, ਵਿੱਕੀ, ਆਕਾਸ਼ ਕੁਮਾਰ, ਮਲਕੀਤ ਸਿੰਘ ਅਤੇ ਕਰਨੀ ਸਿੰਘ ਨੂੰ ਲਿੰਕ ਰੋਡ ਦਿਉਣ ਨੇੜੇ ਨਸ਼ਾ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਹੈ ਪ੍ਰੰਤੂ ਬਾਅਦ ’ਚ ਸਾਰੇ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਥਾਣਾ ਨੇਹੀਆਂਵਾਲਾ ਪੁਲਿਸ ਨੇ ਮੁਲਜ਼ਮ ਸੁੰਦਰਸੈਨ ਸਿੰਘ ਵਾਸੀ ਹਰਰਾਏਪੁਰ ਨੂੰ ਪਿੰਡ ਵਿੱਚੋਂ 45 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਮੁਲਜ਼ਮ ਚੰਦਰ ਅਤੇ ਲਖਵਿੰਦਰ ਸਿੰਘ ਵਾਸੀ ਰਾਮਪੁਰਾ ਨੂੰ ਪਸ਼ੂ ਮਾਲ ਮੰਡੀ ਰਾਮਪੁਰਾ ਤੋਂ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੀ ਪੁਲਿਸ ਨੇ ਮੁਲਜ਼ਮ ਜਸਵਿੰਦਰ ਸਿੰਘ ਵਾਸੀ ਚਨਾਰਥਲ ਨੂੰ ਪਿੰਡ ਕੋਟਫੱਤਾ ਨੇੜੇ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸੰਗਤ ਦੀ ਪੁਲਿਸ ਨੇ ਮੁਲਜ਼ਮ ਸੁਖਰਾਮਪਾਲ ਅਤੇ ਗੁਰਬਾਗ ਸਿੰਘ ਵਾਸੀ ਜੋਧਪੁਰ, ਜ਼ਿਲ੍ਹਾ ਫ਼ਾਜ਼ਿਲਕਾ ਨੂੰ ਪਿੰਡ ਡੂਮਵਾਲੀ ਨੇੜੇ ਤੋਂ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਮੁਲਜਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।